Navratri 2024 : ਸਾਲ 2024 'ਚ ਕਦੋਂ ਮਨਾਏ ਜਾਣਗੇ ਚੇਤ ਤੇ ਅੱਸੂ ਦੇ ਨਰਾਤੇ ?
- Mar 13, 2024
- 2 min read
13/03/2024
ਹਿੰਦੂ ਧਰਮ 'ਚ ਨਰਾਤਿਆਂ ਦਾ ਸਮਾਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਮਾਤਾ ਨਮਿਤ ਵਰਤ ਵੀ ਰੱਖਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਨਰਾਤਿਆਂ ਦੌਰਾਨ ਦੇਵੀ ਦੇ ਨੌਂ ਰੂਪਾਂ ਦੀ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਵਿਅਕਤੀ ਸ਼ੁਭ ਫਲ ਪ੍ਰਾਪਤ ਕਰ ਸਕਦਾ ਹੈ। ਨਾਲ ਹੀ ਮਾਤਾ ਰਾਣੀ ਦੀ ਕਿਰਪਾ ਨਾਲ ਸਾਧਕ ਨੂੰ ਇੱਛਤ ਫਲ ਮਿਲਦਾ ਹੈ।
ਨਰਾਤਿਆਂ ਦੀ ਸ਼ੁਰੂਆਤ
ਪੰਚਾਂਗ ਅਨੁਸਾਰ ਚੇਤ ਸ਼ੁਕਲ ਪ੍ਰਤਿਪਦਾ ਤਿਥੀ ਤੋਂ ਚੇਤ ਦੇ ਨਰਾਤੇ ਸ਼ੁਰੂ ਹੁੰਦੇ ਹਨ। ਅਜਿਹੇ 'ਚ 9 ਅਪ੍ਰੈਲ ਤੋਂ ਚੇਤ ਦੇ ਨਰਾਤੇ ਸ਼ੁਰੂ ਹੋਣਗੇ ਜੋ ਕਿ 17 ਅਪ੍ਰੈਲ ਨੂੰ ਖਤਮ ਹੋਣਗੇ। ਇਸ ਦੇ ਨਾਲ ਹੀ ਸਾਲ 2024 'ਚ ਅੱਸੂ ਦੇ ਨਰਾਤੇ 3 ਅਕਤੂਬਰ ਤੋਂ ਸ਼ੁਰੂ ਹੋਣਗੇ ਜੋ ਕਿ 11 ਅਕਤੂਬਰ ਨੂੰ ਖਤਮ ਹੋਣਗੇ।
ਚੇਤ ਦੇ ਨਰਾਤੇ 2024
09 ਅਪ੍ਰੈਲ 2024 - ਘਟਸਥਾਪਨ, ਮਾਂ ਸ਼ੈਲਪੁਤਰੀ ਦੀ ਪੂਜਾ
10 ਅਪ੍ਰੈਲ 2024 - ਮਾਂ ਬ੍ਰਹਮਚਾਰਿਨੀ ਦੀ ਪੂਜਾ
11 ਅਪ੍ਰੈਲ 2024 - ਮਾਂ ਚੰਦਰਘੰਟਾ ਦੀ ਪੂਜਾ
12 ਅਪ੍ਰੈਲ 2024 - ਮਾਂ ਕੁਸ਼ਮਾਂਡਾ ਦੀ ਪੂਜਾ
13 ਅਪ੍ਰੈਲ 2024 - ਮਾਂ ਸਕੰਦਮਾਤਾ ਦੀ ਪੂਜਾ
14 ਅਪ੍ਰੈਲ 2024 - ਮਾਂ ਕਾਤਯਾਨੀ ਦੀ ਪੂਜਾ
15 ਅਪ੍ਰੈਲ 2024 - ਮਾਂ ਕਾਲਰਾਤਰੀ ਦੀ ਪੂਜਾ
16 ਅਪ੍ਰੈਲ 2024 - ਮਾਂ ਮਹਾਗੌਰੀ ਦੀ ਪੂਜਾ
17 ਅਪ੍ਰੈਲ 2024 - ਮਾਂ ਸਿੱਧੀਦਾਤਰੀ ਦੀ ਪੂਜਾ, ਰਾਮ ਨੌਮੀ।
ਅੱਸੂ ਦੇ ਨਰਾਤੇ 2024
03 ਅਕਤੂਬਰ 2024 - ਘਟਸਥਾਪਨਾ, ਮਾਂ ਸ਼ੈਲਪੁਤਰੀ ਦੀ ਪੂਜਾ।
04 ਅਕਤੂਬਰ 2024 - ਮਾਂ ਬ੍ਰਹਮਚਾਰਿਨੀ ਦੀ ਪੂਜਾ
05 ਅਕਤੂਬਰ 2024 - ਮਾਂ ਚੰਦਰਘੰਟਾ ਦੀ ਪੂਜਾ
06 ਅਕਤੂਬਰ 2024 - ਮਾਂ ਕੁਸ਼ਮਾਂਡਾ ਦੀ ਪੂਜਾ
07 ਅਕਤੂਬਰ 2024 - ਮਾਂ ਸਕੰਦਮਾਤਾ ਦੀ ਪੂਜਾ
08 ਅਕਤੂਬਰ 2024 - ਮਾਂ ਕਾਤਯਾਨੀ ਦੀ ਪੂਜਾ
09 ਅਕਤੂਬਰ 2024 - ਮਾਂ ਕਾਲਰਾਤਰੀ ਦੀ ਪੂਜਾ
10 ਅਕਤੂਬਰ 2024 - ਮਾਂ ਮਹਾਗੌਰੀ ਦੀ ਪੂਜਾ
11 ਅਕਤੂਬਰ 2024 - ਮਾਤਾ ਸਿੱਧੀਦਾਤਰੀ ਦੀ ਪੂਜਾ






Comments