google-site-verification=ILda1dC6H-W6AIvmbNGGfu4HX55pqigU6f5bwsHOTeM
top of page

NDRF ਦੀ ਮਹਿਲਾ ਸਿਪਾਹੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, ਨਹੀਂ ਮਿਲਿਆ ਕੋਈ ਸੁਸਾਈਡ ਨੋਟ

  • bhagattanya93
  • Feb 19
  • 1 min read

19/02/2025

ਐਨਡੀਆਰਐਫ ਦੀ ਮਹਿਲਾ ਸਿਪਾਹੀ ਨੇ ਸ਼ੱਕੀ ਹਾਲਾਤਾਂ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਖੁਦਕੁਸ਼ੀ ਕਰਨ ਵਾਲੀ ਲੜਕੀ ਦੀ ਪਛਾਣ ਮਾਨਸਾ ਦੀ ਰਹਿਣ ਵਾਲੀ ਸਿਮਰਨਜੀਤ ਕੌਰ (25) ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ । ਬੁੱਧਵਾਰ ਦੁਪਹਿਰ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਲੁਧਿਆਣਾ ਪਹੁੰਚਣਗੇ ਜਿਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਿਮਰਨਜੀਤ ਕੌਰ ਨੇ ਪਿਛਲੇ ਵਰ੍ਹੇ ਹੀ ਐਨਡੀਆਰਐਫ ਹੈੱਡ ਕੁਆਰਟਰ ਲੁਧਿਆਣਾ ਵਿੱਚ ਬਤੌਰ ਸਿਪਾਹੀ ਨੌਕਰੀ ਜੁਆਇਨ ਕੀਤੀ ਸੀ। ਥਾਣਾ ਲਾਡੋਵਾਲ ਦੇ ਏਐਸਆਈ ਮੇਜਰ ਸਿੰਘ ਦੇ ਮੁਤਾਬਕ ਲੜਕੀ ਵੱਲੋਂ ਡਿਊਟੀ ਤੇ ਨਾ ਪਹੁੰਚਣ ਤੇ ਉਸਦੇ ਸਾਥੀ ਮੁਲਾਜ਼ਮ ਕਮਰੇ ਵਿੱਚ ਪਹੁੰਚੇ । ਕਮਰੇ ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਦੇ ਹੋਸ਼ ਉੱਡ ਗਏ । ਸਿਮਰਨਜੀਤ ਕੌਰ ਨੇ ਆਪਣੇ ਦੁਪੱਟੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ । ਥਾਣਾ ਲਾਡੋਵਾਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਬੁੱਧਵਾਰ ਨੂੰ ਪਰਿਵਾਰਿਕ ਮੈਂਬਰਾਂ ਦੇ ਪਹੁੰਚਣ 'ਤੇ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

Comments


Logo-LudhianaPlusColorChange_edited.png
bottom of page