ONLINE ਠੱਗੀ ਮਾਰਨ ’ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ
- bhagattanya93
- Jun 11
- 1 min read
11/06/2025

ਸਾਈਬਰ ਕ੍ਰਾਈਮ ਬਰਨਾਲਾ ਵੱਲੋਂ ਇਕ ਵਿਅਕਤੀ ਨਾਲ 91 ਹਜ਼ਾਰ 499 ਰੁਪਏ ਦੀ ਆਨਲਾਈਨ ਠੱਗੀ ਮਾਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਸਾਈਬਰ ਕ੍ਰਾਈਮ ਦੇ ਇੰਚਾਰਜ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਤੇਜਾ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਤਲਵੰਡੀ ਨੇ ਬਿਆਨ ਦਰਜ ਕਰਵਾਏ ਕਿ ਕਰੀਬ ਤਿੰਨ ਚਾਰ ਮਹੀਨੇ ਪਹਿਲਾਂ ਉਸ ਨੂੰ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ, ਜਿਸ ਨੇ ਕਿਹਾ ਸੀ ਕਿ ਫਰੰਟ ਲਾਈਨ ਕ੍ਰੈਡਿਟ ਸਰਵਿਸ ਨੋਇਡਾ ਤੋਂ ਬੋਲ ਰਹੇ ਹਾਂ, ਅਸੀਂ ਆਨਲਾਈਨ ਸਰਵਿਸ ਦੇਣ ਦਾ ਕੰਮ ਕਰਦੇ ਹਾਂ, ਅਸੀਂ ਤੁਹਾਡਾ 10 ਲੱਖ ਦਾ ਲੋਨ 15 ਦਿਨਾਂ ’ਚ ਕਰਵਾ ਦੇਵਾਂਗੇ, ਜਿਸ ’ਤੇ ਮੁਦਈ ਨੂੰ 2 ਲੱਖ ਦੀ ਸਬਸਿਡੀ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁਦਈ ਦੇ ਵਟਸਅੱਪ ਨੰਬਰ ’ਤੇ ਇੰਡੀਅਨ ਓਵਰਸੀਜ ਬੈਂਕ ਦਾ ਖਾਤਾ ਭੇਜਿਆ ਗਿਆ ਅਤੇ ਗਾਰੰਟੀ ਵਜੋਂ 70 ਹਜਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ।
ਮੁਦਈ ਨੇ ਦੱਸੇ ਖਾਤੇ ਨੰਬਰ ’ਤੇ ਪੈਸੇ ਟਰਾਂਸਫਰ ਕਰ ਦਿੱਤੇ, ਫਿਰ ਉਨ੍ਹਾਂ ਨੇ 21 ਹਜ਼ਾਰ 499 ਰੁਪਏ ਹੋਰ ਜਮ੍ਹਾ ਕਰਵਾਉਣ ਲਈ ਕਿਹਾ, ਜੋ ਮੁਦਈ ਨੇ ਉਕਤ ਖਾਤੇ ’ਚ ਫੇਰ ਟਰਾਂਸਫਰ ਕਰ ਦਿੱਤੇ। ਬਾਅਦ ’ਚ ਉਕਤ ਵਿਅਕਤੀ ਨੇ ਫੋਨ ਬੰਦ ਕਰ ਲਿਆ ਤੇ ਮੁਦਈ ਨੂੰ ਲੋਨ ਦੀ ਰਕਮ ਨਹੀਂ ਪਾਈ। ਇਸ ਤੋਂ ਬਾਅਦ ਮੁਦਈ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਠੱਗੀ ਵੱਜੀ ਹੈ। ਪੁਲਿਸ ਨੇ ਮੁਦਈ ਦੇ ਬਿਆਨ ਦੇ ਅਧਾਰ ’ਤੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।





Comments