google-site-verification=ILda1dC6H-W6AIvmbNGGfu4HX55pqigU6f5bwsHOTeM
top of page

OYO Rooms 'ਚ ਔਰਤ ਦੀ ਹੱਤਿ*ਆ, 8 ਸਾਲ ਛੋਟੇ ਬੁਆਏਫਰੈਂਡ ਨੇ 2 ਬੱਚਿਆਂ ਦੀ ਮਾਂ 'ਤੇ ਚਾ*ਕੂ ਨਾਲ ਕੀਤੇ 17 ਵਾਰ

  • Jun 9, 2025
  • 1 min read

09/06/2025

ਬੇਂਗਲੂਰ ਦੇ ਇਕ ਹੋਟਲ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। OYO ਹੋਟਲ 'ਚ ਇਕ ਔਰਤ ਦੀ ਉਸਦੇ ਬੁਆਏਫਰੈਂਡ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਦੀ ਰਾਤ ਨੂੰ ਵਾਪਰੀ, ਪਰ ਇਸ ਦਾ ਖੁਲਾਸਾ ਦੋ ਦਿਨ ਬਾਅਦ ਹੋਇਆ।


ਪੀੜਤਾ ਦੀ ਪਛਾਣ 33 ਸਾਲ ਦੀ ਹਰਿਨੀ ਦੇ ਤੌਰ 'ਤੇ ਹੋਈ ਹੈ। ਮੁਲਜ਼ਮ 25 ਸਾਲ ਦਾ ਤਕਨੀਕੀ ਮਾਹਿਰ ਯਸ਼ਸ ਹੈ। ਦੋਵੇਂ ਬੇਂਗਲੂਰ ਦੇ ਪੱਛਮੀ ਉਪਨਗਰ ਕੇਂਗੇਰੀ ਦੇ ਨਿਵਾਸੀ ਸਨ। ਜਾਣਕਾਰੀ ਮੁਤਾਬਕ, ਔਰਤ ਦਾ ਬੁਆਏਫਰੈਂਡ ਉਸ ਤੋਂ 8 ਸਾਲ ਛੋਟਾ ਹੈ ਤੇ ਔਰਤ ਵਿਆਹੀ ਹੋਈ ਸੀ ਤੇ ਦੋ ਬੱਚਿਆਂ ਦੀ ਮਾਂ ਸੀ।


'ਔਰਤ ਦੋਸਤੀ ਖਤਮ ਕਰਨਾ ਚਾਹੁੰਦੀ ਸੀ ਪਰ...'

ਹੱਤਿਆ ਪੂਰਨਾ ਪ੍ਰਜਨਾ ਲੇਆਉਟ 'ਚ ਇਕ OYO ਹੋਟਲ ਦੇ ਕਮਰੇ 'ਚ ਹੋਈ, ਜਿੱਥੇ ਹਰਿਨੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ। ਸੁਬ੍ਰਮਣਿਆਪੁਰਾ ਪੁਲਿਸ ਸਟੇਸ਼ਨ 'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


ਡੀਸੀਪੀ ਸਾਊਥ ਲੋਕੇਸ਼ ਬੀ ਜਗਲਾਸਰ ਨੇ ਦੱਸਿਆ, '6 ਅਤੇ 7 ਜੂਨ ਦੀ ਰਾਤ ਨੂੰ ਸੁਬ੍ਰਮਣਿਆਪੁਰਾ ਪੁਲਿਸ ਸਟੇਸ਼ਨ 'ਚ ਹੱਤਿਆ ਦੀ ਜਾਣਕਾਰੀ ਮਿਲੀ ਸੀ। ਦੋਵੇਂ ਇਕ-ਦੂਜੇ ਨੂੰ ਇਕ ਮਹੀਨੇ ਤੋਂ ਜਾਣਦੇ ਸਨ। ਔਰਤ ਦੋਸਤੀ ਖ਼ਤਮ ਕਰਨਾ ਚਾਹੁੰਦੀ ਸੀ ਤੇ ਆਪਣੇ ਆਪ ਨੂੰ ਉਸ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਗੁੱਸੇ ਅਤੇ ਈਰਖਾ ਕਾਰਨ ਲੜਕੇ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।' ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


'ਆਪਣੀ ਪਤਨੀ ਦਾ ਸਿਰ ਵੱਢ ਦਿੱਤਾ'

ਅਜਿਹੀ ਹੀ ਇਕ ਦੂਸਰੀ ਘਟਨਾ 'ਚ 28 ਸਾਲ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਸਿਰ ਵੱਢ ਦਿੱਤਾ ਅਤੇ ਉਸਦਾ ਵੱਢਿਆ ਹੋਇਆ ਸਿਰ ਲੈ ਕੇ ਬੇਂਗਲੂਰ ਦੇ ਅਨੇਕਲ ਇਲਾਕੇ 'ਚ ਪੁਲਿਸ ਸਟੇਸ਼ਨ ਪਹੁੰਚ ਗਿਆ। ਸ਼ੰਕਰ ਨਾਂ ਦੇ ਮੁਲਜ਼ਮ ਨੇ ਆਪਣੀ 26 ਸਾਲ ਦੀ ਪਤਨੀ ਮਾਨਸਾ ਦੀ ਉਸਦੇ ਵਿਆਹ ਬਾਹਰੀ ਸੰਬੰਧਾਂ ਕਾਰਨ ਹੋਏ ਵਿਵਾਦ ਤੋਂ ਬਾਅਦ ਹੱਤਿਆ ਕਰ ਦਿੱਤੀ।

Comments


Logo-LudhianaPlusColorChange_edited.png
bottom of page