ਮਸ਼ਹੂਰ You-Tuber Payal Malik ਨੇ ਮੰਗੀ ਮਾਫ਼ੀ
- bhagattanya93
- Jul 22
- 1 min read
Updated: Jul 23
22/07/2025

ਮਸ਼ਹੂਰ ਯੂਟਿਊਬਰ ਪਾਇਲ ਮਲਿਕ (Payal Malik) ਵੱਲੋਂ ਸ੍ਰੀ ਕਾਲੀ ਮਾਤਾ (Shree Kali Mata) ਵਾਂਗ ਸਵਾਂਗ ਰਚਾ ਕੇ ਵੀਡਿਓ ਬਣਾਉਣ ਦਾ ਮਾਮਲਾ ਭਖਣ ਉਪਰੰਤ ਪਾਇਲ ਮਲਿਕ ਵੱਲੋਂ ਇਸ ਮਾਮਲੇ ’ਚ ਮਾਫੀ ਮੰਗੀ ਗਈ ਹੈ। ਉਸ ਨੇ ਆਪਣੀ ਗਲਤੀ ਮੰਨੀ ਹੈ। ਮੰਗਲਵਾਰ ਨੂੰ ਪਰਿਵਾਰ ਸਮੇਤ ਇਥੇ ਸ਼੍ਰੀ ਕਾਲੀ ਮਾਤਾ ਮੰਦਰ ’ਚ ਪਹੁੰਚੀ ਪਾਇਲ ਮਲਿਕ ਨੇ ਹਿੰਦੂ ਨੁਮਾਇੰਦਿਆਂ ਦੀ ਹਾਜ਼ਰੀ ’ਚ ਆਪਣੀ ਗਲਤੀ ਮੰਨਦਿਆਂ ਮਾਫੀ ਮੰਗੀ ਕਿ ਉਨ੍ਹਾਂ ਵੱਲੋਂ ਜਾਣਬੁਝ ਕੇ ਇਹ ਵੀਡਿਓ ਨਹੀਂ ਬਣਾਈ ਗਈ ਸੀ। ਪਾਇਲ ਮਲਿਕ ਨੇ ਮੰਨਿਆ ਕਿ ਉਸਨੇ ਇਹ ਵੀਡਿਓ ਇੰਟਰਨੈਟ ਮੀਡਿਆ ’ਤੇ ਅਪਲੋਡ ਕੀਤੀ ਸੀ, ਜਿਸ ’ਤੇ ਲੋਕਾਂ ਵੱਲੋਂ ਕੁਮੈਂਟ ਆਉਣ ਉਪਰੰਤ ਪਤਾ ਲੱਗਾ ਕਿ ਗਲਤੀ ਹੋਈ ਹੈ ਤੇ ਉਸੇ ਵੇਲੇ ਵੀਡਿਓ ਆਪਣੇ ਸੋਸ਼ਲ ਮੀਡਿਆ ਪਲੇਟਫਾਰਮਾਂ ਤੋਂ ਡਿਲੀਟ ਕਰ ਦਿੱਤੀ। ਉਨ੍ਹਾਂ ਆਖਿਆ ਕਿ ਉਸਦੀ ਬੇਟੀ ਸ਼੍ਰੀ ਕਾਲੀ ਮਾਤਾ ਦੀ ਭਗਤ ਹੈ ਤੇ ਸਾਰਾ ਦਿਨ ਮਾਤਾ ਦਾ ਗੁਣਗਾਨ ਕਰਦੀ ਰਹਿੰਦੀ ਹੈ ਇਸ ਲਈ ਵੀਡਿਓ ਬਣਾਈ ਸੀ। ਪਾਇਲ ਮਲਿਕ ਨੇ ਪਰਿਵਾਰ ਸਮੇਤ ਲਗਾਈ ਗਈ ਸੇਵਾ ਵੀ ਨਿਭਾਈ।

ਇਸ ਸਬੰਧੀ ਇਕੱਠੇ ਹੋਏ ਹਿੰਦੂ ਆਗੂਆਂ ਵੱਲੋਂ ਪਾਇਲ ਦੀ ਗਲਤੀ ਮਾਫ ਕਰਦਿਆਂ ਉਨ੍ਹਾਂ ਇਕ ਘੰਟਾ ਭਾਂਡੇ ਧੋਣ ਦੀ ਧਾਰਮਿਕ ਸਜ਼ਾ ਵੀ ਲਗਾਈ ਗਈ, ਜਿਸਨੂੰ ਪਾਇਲ ਸਮੇਤ ਸਾਰੇ ਪਰਿਵਾਰ ਨੇ ਲੰਗਰ ਹਾਲ ’ਚ ਪਹੁੰਚ ਕੇ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ। ਜ਼ਿਕਰਯੋਗ ਹੈ ਕਿ ਪਾਇਲ ਦੀ ਵੀਡਿਓ ਖਿਲਾਫ ਪਟਿਆਲਾ ਦੇ ਹਿੰਦੂ ਸਗਠਨਾਂ ਨੇ ਉਨ੍ਹਾਂ ਨੂੰ 72 ਘੰਟੇ ਦਾ ਨੋਟਿਸ ਦਿੰਦਿਆਂ ਮਾਫ਼ੀ ਮੰਗਣ ਦੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਪਾਇਲ ਮਲਿਕ ਨੇ ਮਾਫੀ ਨਾ ਮੰਗੀ ਗਈ ਤਾਂ ਉਸਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਵਾਇਆ ਜਾਵੇਗਾ।






Comments