PM ਮੋਦੀ ਨੇ ਸ਼ੁਰੂ ਕੀਤੀ 11 ਦਿਨਾਂ ਦੀ ਰਸਮ, ਕਿਹਾ- ਸ਼ਬਦਾਂ 'ਚ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਨਾ ਮੁਸ਼ਕਿਲ
- Jan 12, 2024
- 1 min read
12/01/2024
ਅਯੁੱਧਿਆ 'ਚ ਰਾਮਲਲਾ ਦੇ ਪਵਿੱਤਰ ਸਮਾਰੋਹ ਤੋਂ ਪਹਿਲਾਂ ਪੀਐੱਮ ਮੋਦੀ ਦਾ ਬਿਆਨ ਆਇਆ ਹੈ। ਪੀਐੱਮ ਨੇ ਕਿਹਾ ਕਿ ਹੁਣ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਸਿਰਫ਼ 11 ਦਿਨ ਬਚੇ ਹਨ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਵੀ ਇਸ ਸ਼ੁਭ ਮੌਕੇ ਦਾ ਗਵਾਹ ਹੋਵਾਂਗਾ।
ਭਾਰਤੀਆਂ ਦੀ ਨੁਮਾਇੰਦਗੀ ਕਰਨਾ ਮਾਣ ਵਾਲੀ ਗੱਲ
ਪੀਐਮ ਮੋਦੀ ਨੇ ਇੱਕ ਪੋਸਟ ਵਿੱਚ ਕਿਹਾ- ਪ੍ਰਭੂ ਨੇ ਮੈਨੂੰ ਪ੍ਰਾਣ ਪ੍ਰਤੀਸਥਾ ਦੌਰਾਨ ਸਾਰੇ ਭਾਰਤੀਆਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਅੱਜ ਤੋਂ 11 ਦਿਨਾਂ ਦੀ ਇੱਕ ਵਿਸ਼ੇਸ਼ ਰਸਮ ਸ਼ੁਰੂ ਕਰ ਰਿਹਾ ਹਾਂ ਅਤੇ ਮੈਂ ਸਾਰੇ ਲੋਕਾਂ ਤੋਂ ਆਸ਼ੀਰਵਾਦ ਮੰਗ ਰਿਹਾ ਹਾਂ।
ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਇਸ ਸਮੇਂ ਮੇਰੇ ਲਈ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ, ਪਰ ਮੈਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕੀਤੀ ਹੈ।







Comments