google-site-verification=ILda1dC6H-W6AIvmbNGGfu4HX55pqigU6f5bwsHOTeM
top of page

Saurabh Murder Case 'ਚ Sahil ਤੇ Muskaan ਨੂੰ ਜੇਲ੍ਹ 'ਚ ਲੱਗੀ ਨਸ਼ੇ ਦੀ ਤੋੜ! ਕੰਬਦੇ ਹੋਏ, ਅਫਸਰਾਂ ਤੋਂ ਕੀਤੀ ਨਸ਼ੇ ਦੀ ਮੰਗ; ਫਿਰ...

  • Mar 24, 2025
  • 2 min read

24/03/2025

ਸੌਰਭ ਦੀ ਨਿਰਦਈ ਹੱਤਿਆ ਦੇ ਦੋਸ਼ੀ ਪਤਨੀ ਅਤੇ ਉਸਦਾ ਪ੍ਰੇਮੀ ਸਾਹਿਲ, ਨਸ਼ਾ ਨਾ ਮਿਲਣ ਕਾਰਨ ਜੇਲ੍ਹ ਵਿਚ ਕੰਬਣ ਲੱਗੇ। ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਤੋਂ ਨਸ਼ੀਲੇ ਪਦਾਰਥਾਂ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦੋਹਾਂ ਨੂੰ ਜੇਲ੍ਹ ਦੇ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਹੈ। ਦੋਹਾਂ ਨੇ ਜੇਲ੍ਹ ਅਧਿਕਾਰੀਆਂ ਤੋਂ ਮਿਲ ਕੇ ਕਾਨੂੰਨੀ ਸਹਾਇਤਾ ਲਈ ਵਕੀਲ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਪੇ ਨਾਰਾਜ਼ ਹਨ ਅਤੇ ਕੋਈ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਮੁਸਕਾਨ ਨੇ ਬੇਟੀ ਨਾਲ ਮਿਲਣ ਦੀ ਵੀ ਅਰਜ਼ੀ ਕੀਤੀ ਹੈ।


ਜੇਲ੍ਹ ਅਧਿਕਾਰੀ ਵੀਰੇਸ਼ ਰਾਜ ਸ਼ਰਮਾ ਨੇ ਉਨ੍ਹਾਂ ਦੀ ਅਰਜ਼ੀ ਜ਼ਿਲ੍ਹਾ ਕਾਨੂੰਨੀ ਅਧਿਕਾਰੀ ਨੂੰ ਭੇਜ ਦਿੱਤੀ ਹੈ। ਜਿਸ ਬੇਰਹਿਮੀ ਨਾਲ ਦੋਹਾਂ ਨੇ ਸੌਰਭ ਨੂੰ ਮਾਰਿਆ ਹੈ, ਉਸ ਨਾਲ ਹੋਰ ਕੈਦੀ ਵੀ ਗੁੱਸੇ ਵਿਚ ਹਨ। ਜੇਲ੍ਹ ਪ੍ਰਸ਼ਾਸਨ ਨੇ ਦੋਹਾਂ ਨੂੰ ਆਮ ਕੈਦੀਆਂ ਤੋਂ ਦੂਰ ਰੱਖਿਆ ਹੈ। ਸੋਮਵਾਰ ਨੂੰ ਪੁਲਿਸ ਸਾਹਿਲ ਅਤੇ ਮੁਸਕਾਨ ਨੂੰ ਰਿਮਾਂਡ 'ਤੇ ਲੈਣ ਲਈ ਅਦਾਲਤ ਵਿਚ ਅਰਜ਼ੀ ਦੇਵੇਗੀ।


18 ਮਾਰਚ ਨੂੰ ਸੌਰਭ ਦੀ ਹੱਤਿਆ ਦਾ ਖੁਲਾਸਾ ਹੋਇਆ। ਮੁਸਕਾਨ ਦੇ ਮਾਪਿਆਂ ਨੇ ਖ਼ੁਦ ਥਾਣੇ ਜਾ ਕੇ ਬੇਟੀ ਦੀ ਕਰਤੂਤ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਉਹ ਡਰੰਮ ਬਰਾਮਦ ਕੀਤਾ, ਜਿਸ ਵਿਚ 3 ਮਾਰਚ ਦੀ ਰਾਤ ਸੌਰਭ ਦੀ ਹੱਤਿਆ ਦੇ ਬਾਅਦ ਉਸਦੀ ਲਾਸ਼ ਦੇ ਟੁਕੜੇ ਕਰਕੇ ਸੀਮੈਂਟ ਨਾਲ ਜਮਾਇਆ ਗਿਆ ਸੀ। ਹੱਤਿਆ ਦੇ ਬਾਅਦ 4 ਮਾਰਚ ਨੂੰ ਦੋਹਾਂ ਮੌਜ ਮਸਤੀ ਲਈ ਹਿਮਾਚਲ ਦੇ ਸ਼ਿਮਲਾ, ਮਨਾਲੀ ਅਤੇ ਕਸੋਲ ਵਿਚ 13 ਦਿਨ ਰਹੇ।

ਜੇਲ੍ਹ ਅਧਿਕਾਰੀ ਵੀਰੇਸ਼ ਰਾਜ ਸ਼ਰਮਾ ਨੇ ਦੱਸਿਆ ਕਿ ਸਾਹਿਲ ਸੁੱਕਾ ਨਸ਼ਾ ਜਿਵੇਂ ਕਿ ਚਰਸ ਅਤੇ ਹੋਰ ਨਸ਼ੇ ਕਰਨ ਦਾ ਆਦੀ ਹੈ। ਮੁਸਕਾਨ ਇੰਜੈਕਸ਼ਨ ਨਾਲ ਵੀ ਨਸ਼ਾ ਕਰਦੀ ਹੈ। ਉਨ੍ਹਾਂ ਨੂੰ ਸ਼ਰਾਬ ਦੀ ਵੀ ਲਤ ਹੈ। ਜੇਲ੍ਹ ਵਿਚ ਨਸ਼ਾ ਨਾ ਮਿਲਣ ਕਾਰਨ ਦੋਹਾਂ ਦੀ ਹਾਲਤ ਖਰਾਬ ਹੋਈ ਤਾਂ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਹੈ। ਦੋਹਾਂ ਨੂੰ ਇਕ ਦੂਜੇ ਤੋਂ ਦੂਰ ਰੱਖਿਆ ਗਿਆ ਹੈ। ਦੋਹਾਂ ਨੇ ਇਕੱਠੇ ਰਹਿਣ ਦੀ ਮੰਗ ਕੀਤੀ ਸੀ।


ਸਾਹਿਲ ਆਈਪੀਐਲ ਵਿਚ ਸੱਟੇਬਾਜ਼ੀ ਕਰਦਾ ਸੀ

ਸਾਹਿਲ ਆਈਪੀਐਲ ਵਿਚ ਸੱਟੇਬਾਜ਼ੀ ਵੀ ਕਰਦਾ ਸੀ। ਉਹ ਜਿੱਤੀ ਰਕਮ ਆਨਲਾਈਨ ਮੁਸਕਾਨ ਨੂੰ ਭੇਜਦਾ ਸੀ। ਦੋਹਾਂ ਦੇ ਸ਼ੌਕ ਇੰਨੇ ਸਨ ਕਿ ਜੋ ਪੈਸਾ ਸੌਰਭ ਭੇਜਦਾ ਸੀ ਉਹ ਕੁਝ ਦਿਨਾਂ ਵਿਚ ਖਰਚ ਹੋ ਜਾਂਦਾ ਸੀ।


Comments


Logo-LudhianaPlusColorChange_edited.png
bottom of page