ਅਯੁੱਧਿਆ ਤੋਂ ਪੁੱਜੇ ਕਲਸ਼ ਦਾ ਮਹੰਤ ਸ਼੍ਰੀ ਗੋਪਾਲ ਦਾਸ ਤੇ ਧਿਆਨਪੁਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, 22 ਜਨਵਰੀ ਤੋਂ ਹੋਵੇਗਾ ਲਾਈਵ ਟੈਲੀਕਾਸਟ
- Dec 31, 2023
- 2 min read
31/12/2023
ਸ੍ਰੀ ਰਾਮ ਚੰਦਰ ਜੀ ਦੀ ਧਰਤੀ ਅਯੋਧਿਆ ਤੋਂ ਆਏ ਕਲਸ਼ ਦਾ ਧਿਆਨਪੁਰ ਮੰਦਰ ਪਹੁੰਚਣ ’ਤੇ ਮਹੰਤ ਸ਼੍ਰੀ ਗੋਪਾਲ ਦਾਸ ਤੇ ਸਮੂਹ ਧਿਆਨਪੁਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਕਲਸ਼ ਬਟਾਲਾ ਤੋਂ ਅਰੁਣ ਸ਼ਰਮਾ, ਪਵਨ ਹਾਂਡਾ, ਅਸ਼ਵਨੀ ਮਹਾਜਨ, ਸੰਜੀਵ ਮਹਾਜਨ, ਅਸ਼ਵਨੀ ਸੁੰਦਰ, ਪਾਰਸ ਹਾਂਡਾ, ਹਰਸਤ ਮਹਾਜਨ, ਪੂਰਨ ਚੰਦ, ਡਾ. ਪੁਸ਼ਪ ਤੇ ਨੰਦ ਲਾਲ ਵੱਲੋਂ ਬਟਾਲਾ ਤੋਂ ਧਿਆਨਪੁਰ ਮੰਦਰ ਲਿਆਂਦਾ ਗਿਆ, ਜਿਸ ਦਾ ਧਿਆਨਪੁਰ ਪਹੁੰਚਣ ’ਤੇ ਸ਼੍ਰੀ ਬਾਵਾ ਲਾਲ ਜੀ ਮੰਦਰ ਧਿਆਨਪੁਰ ਦੇ ਪੂਜਨੀਕ ਮਹੰਤ ਰਾਮ ਸੁੰਦਰ ਦਾਸ ਦੇ ਅਸ਼ੀਰਵਾਦ ਸਦਕਾ ਸ੍ਰੀ ਗੋਪਾਲ ਦਾਸ ਤੇ ਦਰਬਾਰ ਧਿਆਨਪੁਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ , ਸਰਪੰਚ ਪਰਮ ਸੁਨੀਲ ਸਿੰਘ ਲੱਡੂ, ਬੰਟੂ ਲਾਲਾ, ਸਾਜਨ ਧਿਆਨਪੁਰ, ਸੰਜੀਵ ਨੇਬ, ਅਸ਼ਵਨੀ ਕੁਮਾਰ, ਨਰੇਸ਼ ਕੁਮਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਪਵਿੱਤਰ ਕਲਸ਼ ਨੂੰ ਬਾਊ ਜਗਦੀਸ਼ ਰਾਜ ਤੇ ਸਮੂਹ ਸੰਗਤ ਵੱਲੋਂ ਧਿਆਨਪੁਰ ਬੱਸ ਸਟੈਂਡ ਤੋਂ ਸ੍ਰੀ ਬਾਵਾ ਲਾਲ ਜੀ ਮੰਦਰ ਧਿਆਨਪੁਰ ਵਿਖੇ ਬੈਂਡ ਵਾਜੇ ਵਜਾ ਕੇ ਲਿਆਂਦਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਾਊ ਜਗਦੀਸ਼ ਰਾਜ ਨੇ ਕਿਹਾ ਕਿ ਇਹ ਕਲਸ਼ ਅਯੋਧਿਆ ਤੋਂ ਚੱਲ ਕੇ ਸਾਰੇ ਭਾਰਤ ਦੇ ਵੱਖ-ਵੱਖ ਮੰਦਰਾਂ ਦੇ ’ਚ ਪਹੁੰਚਿਆ ਹੈ ਅਤੇ ਇਸ ਕਲਸ਼ ਦੇ ਧਿਆਨਪੁਰ ਪਹੁੰਚਣ ’ਤੇ ਇਸ ਵਿੱਚੋਂ ਕੁਝ ਪ੍ਰਸ਼ਾਦ ਦੇ ਰੂਪ ’ਚ ਚੌਲ ਸਾਰੇ ਸ਼ਹਿਰ ਵਾਸੀਆਂ ਨੂੰ ਦਿੱਤੇ ਜਾਣਗੇ, ਜੋ ਆਪਣੇ ਘਰਾਂ ’ਚ ਬਣੇ ਪੂਜਾ ਅਸਥਾਨਾਂ ਵਿੱਚ ਸਥਾਪਿਤ ਕਰਨਗੇ। ਇਸ ਸਬੰਧੀ 22 ਜਨਵਰੀ ਨੂੰ ਹੋਣ ਵਾਲੇ ਅਯੋਧਿਆ ’ਚ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਸਾਜਨ ਬੁਕ ਸਟੋਰ ਧਿਆਨਪੁਰ ਵੱਲੋਂ ਮੰਦਰ ਧਿਆਨਪੁਰ ਵਿਖੇ ਇੱਕ ਵੱਡੀ ਸਕਰੀਨ ਲਗਾ ਕੇ ਕੀਤਾ ਜਾਵੇਗਾ। ਉਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ 22 ਜਨਵਰੀ ਵਾਲੇ ਦਿਨ ਮੰਦਿਰ ਧਿਆਨਪੁਰ ’ਚ ਪਹੁੰਚ ਕੇ ਇਸ ਅਯੋਧਿਆ ਤੋਂ ਲਾਈਵ ਟੈਲੀਕਾਸਟ ਨੂੰ ਸਕਰੀਨ ਰਾਹੀ ਜ਼ਰੂਰ ਵੇਖਣ। ਇਸ ਮੌਕੇ ਸੰਜੀਵ ਨੇਬ ਧਿਆਨਪੁਰ, ਸਾਜਨ ਬੁੱਕ ਸਟੋਰ, ਦਲਬੀਰ ਸਿੰਘ, ਰਜੇਸ਼ ਨੇਬ, ਰਵੀਕਾਂਤ ਆਸ਼ੂ, ਹੀਰਾ ਲਾਲ ਸਾਜਨ, ਸ਼ਸ਼ੀ ਹਲਵਾਈ, ਵਿਨੇ ਕੁਮਾਰ, ਸਰਪੰਚ ਗੁਰਪ੍ਰੀਤ ਸਿੰਘ, ਡਾਕਟਰ ਰਕੇਸ਼ ਕੁਮਾਰ ਭਾਗਾ, ਰਜੇਸ਼ ਪੁੰਜ, ਮਨਦੀਪ ਕੁਮਾਰ ਸੰਨੀ, ਵਿਕਾਸ ਕੁਮਾਰ ਬਿੱਲਾ, ਅਰਵਿੰਦਰ ਕੁਮਾਰ ਪੰਮਾ, ਰਮਨ ਕੁਮਾਰ, ਨਰੇਸ਼ ਕੁਮਾਰ, ਰਜਿੰਦਰ ਕੁਮਾਰ ਜਿੰਦੀ ਮਹਿਤਾ, ਪਵਨ ਕੁਮਾਰ, ਸ਼ਮਸ਼ੇਰ ਸਿੰਘ, ਪ੍ਰਦੀਪ ਮਲਿਕ, ਗੁਰਵਿੰਦਰ ਗੋਲਡੀ, ਪ੍ਰਤਾਪ ਸਿੰਘ, ਅਵਿਨਾਸ਼ ਮਲਕ, ਵਿਨੋਦ ਕੁਮਾਰ, ਵਰਿੰਦਰ ਕੁਮਾਰ ਰਾਜੂ ਅਰੋੜਾ, ਪਿ੍ਰੰਸ ਰੈਡੀਮੇਟ ਵਾਲੇ, ਨੇਕ ਚੰਦ, ਦੀਪੂ ਸ਼ਰਮਾ, ਸੁਭਾਸ਼ ਕੁਮਾਰ ਵੱਲੋਂ ਵੀ ਕਲਸ਼ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ।






Comments