google-site-verification=ILda1dC6H-W6AIvmbNGGfu4HX55pqigU6f5bwsHOTeM
top of page

ਇਸ ਦਿਨ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ {Solar Eclipse 2024}

  • Jan 15, 2024
  • 2 min read

15/01/2024

ਸਨਾਤਨ ਧਰਮ 'ਚ ਸੂਰਜ ਤੇ ਚੰਦਰ ਗ੍ਰਹਿਣ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਚਾਰ ਗ੍ਰਹਿਣ ਲੱਗਣਗੇ। ਦੋ ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ ਹੋਣਗੇ। ਭਾਵੇਂ ਗ੍ਰਹਿਣ ਇਕ ਖਗੋਲੀ ਘਟਨਾ ਹੈ, ਪਰ ਜੋਤਿਸ਼ 'ਚ ਇਸਦਾ ਬਹੁਤ ਮਹੱਤਵ ਹੈ। ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਚੇਤ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਨਵੇਂ ਚੰਦਰਮਾ ਵਾਲੇ ਦਿਨ ਲੱਗੇਗਾ। ਇਹ ਗ੍ਰਹਿਣ ਭਾਰਤ 'ਚ ਨਹੀਂ ਦਿਖਾਈ ਦੇਵੇਗਾ। ਆਓ ਜਾਣਦੇ ਹਾਂ ਕਿ ਸੂਰਜ ਗ੍ਰਹਿਣ 2024 ਕਿਸ ਤਰੀਕ ਨੂੰ ਅਤੇ ਕਿੱਥੇ ਦਿਖਾਈ ਦੇਵੇਗਾ।


ਸੂਰਜ ਗ੍ਰਹਿਣ ਕੀ ਹੈ?

ਖਗੋਲ ਵਿਗਿਆਨ ਅਨੁਸਾਰ ਜਦੋਂ ਸੌਰਮੰਡਲ 'ਚ ਚੰਦਰਮਾ ਸੂਰਜ ਤੇ ਧਰਤੀ ਦੇ ਵਿਚਕਾਰ ਆਉਂਦਾ ਹੈ। ਇਸ ਖਗੋਲੀ ਵਰਤਾਰੇ 'ਚ ਸੂਰਜ ਦੀ ਛਵੀ ਚੰਦਰਮਾ ਵੱਲੋਂ ਕੁਝ ਸਮੇਂ ਲਈ ਢਕੀ ਰਹਿੰਦੀ ਹੈ। ਇਸ ਪ੍ਰਕਿਰਿਆ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।


ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਕਦੋਂ ਹੈ?

ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਸੋਮਵਾਰ 8 ਅਪ੍ਰੈਲ ਨੂੰ ਹੈ। ਇਹ ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਮੱਸਿਆ ਤਿਥੀ ਨੂੰ ਰਾਤ 09.12 ਤੋਂ 01.25 ਵਜੇ ਤਕ ਲੱਗੇਗਾ। ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸੂਤਕ ਦੀ ਮਿਆਦ ਸ਼ੁਰੂ ਹੋਵੇਗੀ। ਅਜਿਹੀ ਸਥਿਤੀ 'ਚ ਸੂਤਕ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ। ਇਸ ਦੇ ਨਾਲ ਹੀ ਸਾਲ ਦਾ ਦੂਜਾ ਸੂਰਜ ਗ੍ਰਹਿਣ ਬੁੱਧਵਾਰ 2 ਅਕਤੂਬਰ ਨੂੰ ਹੈ।


2024 ਦਾ ਪਹਿਲਾ ਸੂਰਜ ਗ੍ਰਹਿਣ ਕਿੱਥੇ ਦਿਖਾਈ ਦੇਵੇਗਾ?

ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਪੱਛਮੀ ਯੂਰਪ ਪ੍ਰਸ਼ਾਂਤ, ਅਟਲਾਂਟਿਕ, ਆਰਕਟਿਕ ਮੈਕਸੀਕੋ, ਉੱਤਰੀ ਅਮਰੀਕਾ, ਕੈਨੇਡਾ, ਮੱਧ ਅਤੇ ਦੱਖਣੀ ਅਮਰੀਕਾ, ਇੰਗਲੈਂਡ ਦੇ ਉੱਤਰੀ ਪੱਛਮੀ ਤੇ ਆਇਰਲੈਂਡ 'ਚ ਦਿਖਾਈ ਦੇਵੇਗਾ।


DISCLAIMER : ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀ/ਪੰਚਨ/ਉਪਦੇਸ਼/ਧਾਰਮਿਕ ਵਿਸ਼ਵਾਸਾਂ/ਸ਼ਾਸਤਰਾਂ ਤੋਂ ਸੰਕਲਿਤ ਕੀਤੀ ਗਈ ਹੈ ਅਤੇ ਤੁਹਾਨੂੰ ਭੇਜੀ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਪਾਠਕ ਜਾਂ ਯੂਜ਼ਰ ਇਸ ਨੂੰ ਸਿਰਫ ਜਾਣਕਾਰੀ ਵਜੋਂ ਹੀ ਲੈਣ। ਇਸ ਤੋਂ ਇਲਾਵਾ ਇਸ ਨੂੰ ਕਿਸੇ ਵੀ ਤਰੀਕੇ ਨਾਲ ਵਰਤਣ ਦੀ ਜ਼ਿੰਮੇਵਾਰੀ ਯੂਜ਼ਰ ਜਾਂ ਪਾਠਕ ਦੀ ਖੁਦ ਹੋਵੇਗੀ।

Comments


Logo-LudhianaPlusColorChange_edited.png
bottom of page