ਕਾਂਗਰਸੀ ਵਿਧਾਇਕ ਗ੍ਰਿਫ਼ਤਾਰ: ਛਾਪੇਮਾਰੀ 'ਚ 12 ਕਰੋੜ ਨਕਦੀ, 6 ਕਰੋੜ ਦੇ ਗਹਿਣੇ ਬਰਾਮਦ
- bhagattanya93
- Aug 23
- 1 min read
23/08/2025

MLA KC Veerendra arrested, ਕਰਨਾਟਕ ਵਿਚ ਕਾਂਗਰਸ ਵਿਧਾਇਕ ਕੇ.ਸੀ. ਵੀਰੇਂਦਰ ਨੂੰ ਸ਼ਨੀਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗ੍ਰਿਫ਼ਤਾਰ ਕੀਤਾ। ਵੀਰੇਂਦਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਈ.ਡੀ. ਨੇ ਵੀਰੇਂਦਰ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਜਾਂਚ ਏਜੰਸੀ ਨੂੰ ਛਾਪੇਮਾਰੀ ਦੌਰਾਨ 12 ਕਰੋੜ ਨਕਦੀ ਅਤੇ 6 ਕਰੋੜ ਦੇ ਗਹਿਣੇ ਮਿਲੇ ਹਨ। ਇੱਕ ਕਰੋੜ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਚਾਰ ਵਾਹਨ ਵੀ ਜ਼ਬਤ ਕੀਤੇ ਗਏ ਹਨ।
ਕੇ.ਸੀ. ਵੀਰੇਂਦਰ ਕਰਨਾਟਕ ਦੇ ਚਿੱਤਰਦੁਰਗਾ ਵਿਧਾਨ ਸਭਾ ਦੇ ਵਿਧਾਇਕ ਹਨ। ਕਿਹਾ ਜਾ ਰਿਹਾ ਹੈ ਕਿ ਵਿਧਾਇਕ ਦੀ ਗੋਆ ਵਿੱਚ ਕੈਸੀਨੋ ਕਾਰੋਬਾਰ ਵਿੱਚ ਹਿੱਸੇਦਾਰੀ ਹੈ। ਉਹ ਲਗਭਗ ਪੰਜ ਕੈਸੀਨੋ ਦਾ ਮਾਲਕ ਹੈ। ਇਸ ਤੋਂ ਪਹਿਲਾਂ ਈਡੀ ਨੇ ਕੱਲ੍ਹ ਮਨੀ ਲਾਂਡਰਿੰਗ ਮਾਮਲੇ ਵਿੱਚ ਵੀਰੇਂਦਰ ਅਤੇ ਕੁਝ ਹੋਰਾਂ ਨਾਲ ਸਬੰਧਤ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ।
ਔਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਨਾਲ ਸਬੰਧਤ ਮਾਮਲੇ ਵਿੱਚ ਛਾਪੇਮਾਰੀ
ਔਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਨਾਲ ਸਬੰਧਤ ਮਾਮਲੇ ਵਿੱਚ ਵਿਧਾਇਕ ਅਤੇ ਕੁਝ ਹੋਰਾਂ ਨਾਲ ਜੁੜੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਬੰਗਲੁਰੂ ਖੇਤਰੀ ਦਫ਼ਤਰ ਦੇ ਅਨੁਸਾਰ, ਚਿੱਤਰਦੁਰਗ ਜ਼ਿਲ੍ਹੇ (ਛੇ), ਬੰਗਲੁਰੂ ਸ਼ਹਿਰ (10), ਜੋਧਪੁਰ (ਤਿੰਨ ), ਹੁਬਲੀ (ਇੱਕ), ਮੁੰਬਈ (ਦੋ) ਅਤੇ ਗੋਆ ਸਮੇਤ ਅੱਠ ਟਿਕਾਣਿਆਂ ਉਤੇ ਤਲਾਸ਼ੀ ਲਈ ਗਈ। ਇੱਕ ਅਧਿਕਾਰੀ ਨੇ ਕਿਹਾ ਕਿ ਗੈਰ-ਕਾਨੂੰਨੀ ਔਨਲਾਈਨ ਅਤੇ ਔਫਲਾਈਨ ਸੱਟੇਬਾਜ਼ੀ ਦੇ ਸਬੰਧ ਵਿੱਚ ਤਲਾਸ਼ੀ ਲਈ ਜਾ ਰਹੀ ਹੈ।





Comments