ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ
- bhagattanya93
- Aug 20, 2023
- 1 min read
ਚੰਡੀਗੜ੍ਹ, 20 ਅਗਸਤ 2023

ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਕਮੇਟੀ ਵਿਚ ਮਨੀਸ਼ ਤਿਵਾੜੀ ਅਤੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦਾ ਨਾਮ ਵੀ ਸ਼ਾਮਲ ਹੈ। ਮਨੀਸ਼ ਤਿਵਾੜੀ ਅਤੇ ਸੁਖਜਿੰਦਰ ਰੰਧਾਵਾ ਪਰਮਾਨੈਂਟ ਇਨਵਾਇਟੀ ਹੋਣਗੇ। 39 ਮੈਂਬਰਾਂ ਵਾਲੀ ਇਸ ਕਮੇਟੀ ਵਿੱਚ ਸੋਨੀਆ, ਰਾਹੁਲ, ਪ੍ਰਿਅੰਕਾ ਸ਼ਾਮਲ ਹਨ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਕਮੇਟੀ ਵਿੱਚ ਬਰਕਰਾਰ ਰੱਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਖੜਗੇ ਨੇ ਆਪਣੇ ਖਿਲਾਫ ਚੋਣ ਲੜ ਰਹੇ ਸ਼ਸ਼ੀ ਥਰੂਰ ਨੂੰ ਵੀ ਇਸ ਕਮੇਟੀ 'ਚ ਜਗ੍ਹਾ ਦਿੱਤੀ ਹੈ। ਕਮੇਟੀ ਵਿੱਚ 39 ਮੈਂਬਰ, 14 ਸਥਾਈ ਮੈਂਬਰ, 14 ਇੰਚਾਰਜ ਅਤੇ 9 ਵਿਸ਼ੇਸ਼ ਸੱਦੇ ਵਾਲੇ ਮੈਂਬਰ ਹਨ।



Comments