ਕਰ ਲਓ ਤਿਆਰੀ ! ਪੰਜਾਬ ਦੇ 20 ਜ਼ਿਲ੍ਹਿਆਂ 'ਚ ਹੋਵੇਗੀ ਮੌਕ ਡ੍ਰਿਲ, 500 KM ਤਕ ਮੋਰਚਾ ਸੰਭਾਲਣਗੇ ਜਵਾਨ; ਇੱਥੇ ਦੇਖੋ List
- bhagattanya93
- May 6
- 2 min read
06/05/2025

7 ਮਈ ਨੂੰ ਹੋਣ ਵਾਲੀ ਕੌਮੀ ਮੌਕ ਡ੍ਰਿਲ ਤੋਂ ਇਕ ਦਿਨ ਪਹਿਲਾਂ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਸ਼ਟੀ ਕੀਤੀ ਹੈ ਕਿ ਸੂਬੇ ਦੇ 20 ਜ਼ਿਲ੍ਹਿਆਂ 'ਚ ਮਾਕ ਡ੍ਰਿਲ ਕਰਵਾਈ ਜਾਵੇਗੀ।
ਇਸ ਅਭਿਆਸ 'ਚ ਸਿਵਲ ਡਿਫੈਂਸ, ਪੰਜਾਬ ਪੁਲਿਸ ਤੇ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਸ਼ਾਮਲ ਹੋਣਗੀਆਂ, ਜਿਸਦਾ ਟੀਚਾ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤਿਆਰੀਆਂ ਨੂੰ ਯਕੀਨੀ ਬਣਾਉਣਾ ਹੈ।
ਤਿਆਰੀਆਂ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸੂਬੇ ਦੇ 20 ਜ਼ਿਲ੍ਹਿਆਂ 'ਚ ਮੌਕ ਡ੍ਰਿਲ ਦਾ ਪ੍ਰਬੰਧ ਕੀਤਾ ਜਾਵੇਗਾ। ਸਿਵਲ ਡਿਫੈਂਸ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਗ੍ਰਹਿ ਮੰਤਰਾਲੇ ਦੇ ਨਾਲ ਮਿਲ ਕੇ ਭਲਕੇ ਮੌਕ ਡ੍ਰਿਲ ਕਰਵਾਉਣਗੀਆਂ। ਸਾਨੂੰ ਆਪਣੀ 500 ਕਿਲੋਮੀਟਰ ਦੀ ਸਰਹੱਦ ਤੇ ਨਾਗਰਿਕਾਂ ਦੀ ਸੁਰੱਖਿਆ ਕਰਨੀ ਹੈ।
ਚੀਮਾ ਨੇ ਅੱਗੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਕਿਰਿਆ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ।

CM ਭਗਵੰਤ ਮਾਨ ਰੱਖ ਰਹੇ ਹਨ ਨਜ਼ਰ
ਚੀਮਾ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਖ਼ੁਦ ਇਸ ਸਾਰੇ ਮਾਮਲੇ ਦੀ ਨਜ਼ਰਸਾਨੀ ਕਰ ਰਹੇ ਹਨ ਤੇ ਜਾਨ-ਮਾਲ ਦੇ ਨੁਕਸਾਨ ਦਾ ਕੋਈ ਖ਼ਤਰਾ ਨਹੀਂ ਹੈ। ਇਸ ਦੌਰਾਨ ਲਖਨਊ 'ਚ ਸਿਵਲ ਡਿਫੈਂਸ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਪੁਲਿਸ ਲਾਈਨ ਖੇਤਰ 'ਚ ਮੌਕ ਡ੍ਰਿਲ ਦਾ ਅਭਿਆਸ ਕੀਤਾ।
ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੀ ਇਸ ਮੌਕ ਡ੍ਰਿਲ ਦਾ ਹਿੱਸਾ ਸਨ, ਜੋ ਕਿ ਕੱਲ੍ਹ ਹੋਣੀ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੱਲ੍ਹ ਦੇਸ਼ ਪੱਧਰੀ ਮੌਕ ਡ੍ਰਿਲ ਹੋਵੇਗੀ। ਸਿਵਲ ਡਿਫੈਂਸ, ਪੁਲਿਸ ਤੇ ਸਥਾਨਕ ਪ੍ਰਸ਼ਾਸਨ ਅੱਜ ਇਸ ਦੀ ਤਿਆਰੀ ਕਰ ਰਹੇ ਹਨ
ਏਅਰ ਰੈੱਡ ਸਾਇਰਨ ਦਾ ਵੀ ਕੀਤਾ ਜਾਵੇਗਾ ਟੈਸਟ
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਦੇਸ਼ਵਿਆਪੀ ਮੌਕ ਡ੍ਰਿਲ ਅਭਿਆਸ ਤਹਿਤ ਰਿਹਰਸਲ ਦੇ ਇਕ ਹਿੱਸੇ ਵਜੋਂ ਏਅਰ ਰੈੱਡ ਸਾਇਰਨ ਟੈਸਟ ਵੀ ਕੀਤਾ ਜਾਵੇਗਾ।
"ਅਸੀਂ ਇਕ ਅਨੁਸ਼ਾਸਿਤ ਟੀਮ ਹਾਂ। ਸਾਨੂੰ ਪਤਾ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ। ਅਸੀਂ ਸਾਫ਼ ਤੌਰ 'ਤੇ ਦਿਖਾਵਾਂਗੇ ਕਿ ਬੰਬ ਦੇ ਖਤਰੇ ਸਮੇਂ ਕੀ ਕਰਨਾ ਚਾਹੀਦਾ ਹੈ। ਅਸੀਂ ਜਨਤਾ ਨੂੰ ਜਾਗਰੂਕ ਕਰ ਰਹੇ ਹਾਂ - ਕੋਈ ਖੁੱਲ੍ਹੇ ਵਿਚ ਕਿਵੇਂ ਪਨਾਹ ਲੈ ਸਕਦਾ ਹੈ, ਅਤੇ ਜੇ ਤੁਸੀਂ ਘਰ ਵਿਚ ਹੋ, ਤਾਂ ਤੁਹਾਨੂੰ ਕਿਸ ਕੋਨੇ 'ਚ ਪਨਾਹ ਲੈਣੀ ਚਾਹੀਦੀ ਹੈ? ਬਲੈਕਆਉਟ ਦਾ ਐਲਾਨ ਹੋਣ 'ਤੇ ਅਸੀਂ ਸਾਇਰਨ ਵੀ ਵਜਾਵਾਂਗੇ। ਸਾਨੂੰ ਆਪਣੇ ਘਰ 'ਚ ਸਹੂਲਤ ਲਈ ਮਸ਼ਾਲਾਂ ਵੀ ਰੱਖਣੀਆਂ ਚਾਹੀਦੀਆਂ ਹਨ।"
-ਅਮਰਨਾਥ ਮਿਸ਼ਰਾ, ਚੀਫ ਵਾਰਡਨ, ਸਿਵਲ ਡਿਫੈਂਸ

Comments