ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ
- bhagattanya93
- Jan 19, 2024
- 1 min read
19/01/2024
ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ, ਅਥਾਰਟੀ ਵਜੋਂ ਨਾਮਜ਼ਦ ਕੀਤੇ ਗਏ ਅਨਿਲ ਮਸੀਹ ਦੀ ਸਿਹਤ ਖਰਾਬ ਹੋਣ ਕਾਰਨ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕੀਤੀ ਗਈ ਹੈ। ਦੂਜੇ ਪਾਸੇ ਸੀਨੀਅਰ ਕਾਂਗਰਸੀ ਲੀਡਰ ਪਵਨ ਬਾਂਸਲ ਨੇ ਕਿਹਾ ਕਿ, ਅਸੀਂ ਭਾਜਪਾ ਦੀ ਇਸ ਤਾਨਾਸ਼ਾਹੀ ਦੇ ਖਿਲਾਫ਼ ਅਦਾਲਤ ਜਾ ਰਹੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ, ਸਾਡੇ ਕਈ ਕੌਂਸਲਰ ਜਿਹੜੇ ਧਰਨਾ ਦੇ ਰਹੇ ਸੀ, ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ।
Comentários