ਜਬਰ-ਜਨਾਹ ਮਾਮਲੇ ’ਚ ਫ਼ਰਾਰ ਚੱਲ ਰਹੇ ਵਿਧਾਇਕ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ’ਤੇ ਭਲਕੇ ਹੋਵੇਗੀ ਕਾਰਵਾਈ
- bhagattanya93
- Sep 14
- 1 min read
14/09/2025

ਜਬਰ-ਜਨਾਹ ਮਾਮਲੇ ’ਚ ਫ਼ਰਾਰ ਚੱਲ ਰਹੇ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਕਾਰਵਾਈ ਹੋਵੇਗੀ। ਜ਼ਮਾਨਤ ਲਈ ਜ਼ਿਲ੍ਹਾ ਅਦਾਲਤ ਜਾਂ ਹਾਈ ਕੋਰਟ ’ਚ ਪ੍ਰਕਿਰਿਆ ਫਾਲੋ ਕਰਨ ’ਤੇ ਵਕੀਲ ਐਤਵਾਰ ਨੂੰ ਫ਼ੈਸਲਾ ਲੈਣ ਤੋਂ ਬਾਅਦ ਸੋਮਵਾਰ ਇਸ ’ਤੇ ਅਮਲ ਕਰਨਗੇ। ਹਰਿਆਣਾ ’ਚ ਪੁਲਿਸ ਹਿਰਾਸਤ ਤੋਂ ਫ਼ਰਾਰ ਚੱਲ ਰਹੇ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਪਰ ਸ਼ਨਿਚਰਵਾਰ ਨੂੰ ਵੀ ਪੁਲਿਸ ਖਾਲੀ ਹੱਥ ਰਹੀ। ਉਥੇ ਵਿਧਾਇਕ ਨੂੰ ਲੁਕਣ ’ਚ ਮੱਦਦ ਕਰਨ ਤੋਂ ਇਲਾਵਾ ਕਾਨੂੰਨ ਭੰਗ ਕਰਨ ਦੇ ਵਿਧਾਇਕ ਦੇ ਮੁਲਮਜ਼ ਬੇਟੇ ਜਸ਼ਨ ਤੇ ਪੀਏ ਸਮੇਤ ਹੋਰ 16 ਮਦਦਗਾਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।





Comments