ਟੁੱਟਣ ਦੀ ਕਗਾਰ 'ਤੇ ਪਹੁੰਚਿਆ ਧੁੱਸੀ ਬੰਨ, ਜਾਇਜ਼ਾ ਲੈਣ ਪਹੁੰਚੇ ਲੁਧਿਆਣਾ ਦੇ DC ਹਿਮਾਂਸ਼ੂ ਜੈਨ
- bhagattanya93
- Sep 2
- 1 min read
02/09/2025

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਧੂਲੇਵਾਲ ਦਾ ਦੇਰ ਸ਼ਾਮ ਨਿਰੀਖਣ ਕੀਤਾ, ਜਿੱਥੇ ਸਤਲੁਜ ਦਰਿਆ ਦੇ ਹੜ੍ਹਾਂ ਦੇ ਪਾਣੀ ਨੇ ਕਈ ਏਕੜ ਖੇਤੀਬਾੜੀ ਵਾਲੀ ਜ਼ਮੀਨ ਨੂੰ ਨੁਕਸਾਨ ਪਹੁੰਚਾਇਆ ਹੈ।
DC ਹਿਮਾਂਸ਼ੂ ਜੈਨ ਨੇ ਪਿੰਡ ਵਸਨੀਕਾਂ ਨੂੰ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਹਰ ਪ੍ਰਭਾਵਿਤ ਵਿਅਕਤੀ ਨੂੰ ਪੂਰਾ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਪਾਰਦਰਸ਼ੀ ਮੁਲਾਂਕਣ ਕਰਕੇ ਹਰ ਕਿਸਾਨ ਅਤੇ ਪਿੰਡ ਵਸਨੀਕ ਦੇ ਨਾਲ ਸਰਕਾਰ ਖੜ੍ਹੀ ਰਹੇਗੀ।
ਸਤਲੁਜ ਦਰਿਆ ਵਿੱਚੋਂ ਲਗਭਗ 1.25 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਦੇ ਕਿਨਾਰਿਆਂ \‘ਤੇ 24 ਘੰਟੇ ਨਿਗਰਾਨੀ ਲਈ ਟੀਮਾਂ ਤਾਇਨਾਤ ਕੀਤੀਆਂ ਹਨ। ਧੂਲੇਵਾਲ ਵਿੱਚ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ 50,000 ਰੇਤ ਦੀਆਂ ਬੋਰੀਆਂ ਅਤੇ ਸਟੱਡ ਵੀ ਰੱਖੇ ਗਏ ਹਨ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।





Comments