ਡਾਕਟਰਾਂ ਨੇ ਹਾਸਲ ਕੀਤੀ ਸਫ਼ਲਤਾ, ਬੱਚੇ ਦੇ ਪੇਟ ’ਚੋਂ ਵਾਲਾਂ ਦਾ ਗੁੱਛਾ ਤੇ ਤਸਮਾ ਕੱਢਿਆ
- Sep 22, 2025
- 1 min read
22/09/2025

ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿਚ ਆਪ੍ਰੇਸ਼ਨ ਕਰ ਕੇ ਡਾਕਟਰਾਂ ਨੇ ਸਤ ਸਾਲਾਂ ਦੇ ਬੱਚੇ ਦੇ ਢਿੱਡ ਵਿੱਚੋਂ ਵਾਲਾਂ ਦਾ ਗੁੱਛਾ ਤੇ ਬੂਟਾਂ ਦਾ ਤਸਮਾ ਕੱਢਿਆ ਹੈ। ਸਿਵਲ ਹਸਪਤਾਲ ਦੇ ਸੁਪਰਡੈਂਟ ਡਾ. ਰਾਕੇਸ਼ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਰਤਲਾਮ ਦਾ ਰਹਿਣ ਵਾਲਾ ਸ਼ੁਭਮ ਦੋ ਮਹੀਨਿਆਂ ਤੋਂ ਤਕਲੀਫ਼ ਵਿਚ ਸੀ, ਇਕ ਨਿੱਜੀ ਹਸਪਤਾਲ ਉਸ ਦੀ ਸਰਜਰੀ ਹੋਈ ਸੀ ਪਰ ਆਰਾਮ ਨਹੀਂ ਆਇਆ ਸੀ।
ਫਿਰ ਸਿਵਲ ਹਸਪਤਾਲ ਵਿਚ ਦਾਖ਼ਲ ਹੋਣ ਮਗਰੋਂ ਬੱਚੇ ਦਾ ਸੀਟੀ ਸਕੈਨ ਤੇ ਐਂਡੋਸਕੋਪੀ ਕੀਤੇ ਗਏ, ਜਿਸ ਵਿਚ ਉਸ ਦੇ ਢਿੱਡ ਵਿੱਚੋਂ ਵਾਲਾਂ ਦਾ ਗੁੱਛਾ ਤੇ ਬੂਟਾਂ ਦਾ ਤਸਮਾ ਕੱਢਿਆ ਗਿਆ। ਸਰਜਰੀ ਤੋਂ ਸੱਤਵੇਂ ਦਿਨ ਕੀਤੇ ਗਏ ਟੈਸਟ ਤੋਂ ਪੁਸ਼ਟੀ ਹੋਈ ਹੈ ਕਿ ਪੇਟ ਵਿਚ ਕੋਈ ਰਹਿੰਦ-ਖੂੰਹਦ ਨਹੀਂ ਬਚੀ ਹੈ। ਮਨੋਵਿਗਿਆਨਕਾਂ ਨੇ ਬੱਚੇ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਉਹ ਭਵਿੱਖ ਵਿਚ ਅਜਿਹੀਆਂ ਚੀਜ਼ਾਂ ਨਿਗਲਣ ਦੀ ਆਦਤ ਛੱਡ ਜਾਵੇ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਵਿਚ ਸੁਧਾਰ ਹੈ।





Comments