ਕੰਡਕਟਰ ਚਲਾਉਂਦਾ ਰਿਹਾ ਬੱਸ, ਡਰਾਈਵਰ ਮਿਊਜ਼ਿਕ ਦੀ ਆਵਾਜ਼ ਉੱਚੀ ਕਰ ਕੇ ਕੁੜੀ ਨਾਲ ਕਰਦਾ ਰਿਹਾ ਜਬ+ਰ ਜਨਾ+ਹ
- Dec 16, 2023
- 2 min read
16/12/2023
ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਡਰਾਈਵਰ ਨੇ ਚਲਦੀ ਬੱਸ ਵਿੱਚ ਇੱਕ ਲੜਕੀ ਨਾਲ ਜਬਰ ਜਨਾਹ ਕੀਤਾ। ਕੰਡਕਟਰ ਬੱਸ ਚਲਾਉਂਦਾ ਰਿਹਾ ਅਤੇ ਡਰਾਈਵਰ ਸਪੀਕਰ ਦੀ ਉੱਚੀ ਆਵਾਜ਼ ਦੇ ਵਿਚਕਾਰ ਲੜਕੀ ਨਾਲ ਜਬਰ ਜਨਾਹ ਕਰਦਾ ਰਿਹਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
9 ਦਸੰਬਰ ਦਾ ਹੈ ਮਾਮਲਾ
ਲੜਕੀ ਨਾਲ ਜਬਰ ਜਨਾਹ ਦਾ ਮਾਮਲਾ 9 ਦਸੰਬਰ ਦੀ ਸ਼ਾਮ ਨੂੰ ਵਾਪਰਿਆ ਸੀ। ਪੀੜਤਾ ਯੂਪੀ ਦੇ ਕਾਨਪੁਰ ਦੀ ਰਹਿਣ ਵਾਲੀ ਹੈ। ਕਨੋਟਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੁਲਜ਼ਮ ਦਾ ਨਾਂ ਆਰਿਫ ਖਾਨ ਦੱਸਿਆ ਜਾ ਰਿਹਾ ਹੈ। ਉਧਰ ਮਾਮਲੇ ਦੀ ਜਾਂਚ ਵਧੀਕ ਪੁਲਿਸ ਕਪਤਾਨ ਫੂਲਚੰਦ ਵੱਲੋਂ ਕੀਤੀ ਜਾ ਰਹੀ ਹੈ।
ਮਾਮਲਾ ਕੀ ਹੈ?
ਪੁਲਿਸ ਨੇ ਦੱਸਿਆ ਕਿ 19 ਸਾਲਾ ਲੜਕੀ ਨੇ ਮਾਮਲੇ ਸਬੰਧੀ ਰਿਪੋਰਟ ਦਰਜ ਕਰਵਾ ਦਿੱਤੀ ਹੈ। ਮਾਮਲੇ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੀੜਤਾ ਅਨੁਸਾਰ 9 ਦਸੰਬਰ ਨੂੰ ਸ਼ਾਮ 7 ਵਜੇ ਉਹ ਕਾਨਪੁਰ ਤੋਂ ਜੈਪੁਰ ਜਾ ਰਹੀ ਪ੍ਰਾਈਵੇਟ ਬੱਸ ਵਿੱਚ ਬੈਠੀ ਸੀ। ਬੱਸ ਦੇ ਰਵਾਨਾ ਹੋਣ ਤੋਂ ਕਰੀਬ ਅੱਧੇ ਘੰਟੇ ਬਾਅਦ ਡਰਾਈਵਰ ਨੇ ਲੜਕੀ ਨੂੰ ਦੱਸਿਆ ਕਿ ਉਸ ਦੀ ਸੀਟ ਕੋਲ ਇੱਕ ਸ਼ਰਾਬੀ ਨੌਜਵਾਨ ਬੈਠਾ ਹੈ। ਤੁਸੀਂ ਮੇਰੇ ਕੋਲ ਕੈਬਿਨ ਵਿੱਚ ਬੈਠੋ। ਇਸ 'ਤੇ ਲੜਕੀ ਕੈਬਿਨ 'ਚ ਬੈਠ ਗਈ।
ਯਾਤਰੀਆਂ ਦੀ ਮੌਜੂਦਗੀ 'ਚ ਕੀਤਾ ਜਬਰ ਜਨਾਹ
ਪੀੜਤਾ ਮੁਤਾਬਕ ਉਹ ਕੈਬਿਨ 'ਚ ਬਣੀ ਸਲੀਪਰ ਸੀਟ 'ਤੇ ਬੈਠ ਗਈ। ਰਾਤ ਕਰੀਬ 2 ਵਜੇ ਡਰਾਈਵਰ ਉਸ ਕੋਲ ਆ ਕੇ ਸੌਂ ਗਿਆ। ਡਰਾਈਵਰ ਨੇ ਉਸ 'ਤੇ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੰਡਕਟਰ ਬੱਸ ਚਲਾਉਂਦਾ ਰਿਹਾ। ਕੰਡਕਟਰ ਨੇ ਬੱਸ ਵਿੱਚ ਲੱਗੇ ਸਪੀਕਰ ਦੀ ਆਵਾਜ਼ ਨੂੰ ਵਧਾ ਦਿੱਤਾ ਤੇ ਕੈਬਿਨ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਇਸ ਤੋਂ ਬਾਅਦ ਡਰਾਈਵਰ ਨੇ ਉਸ ਨਾਲ ਜਬਰ ਜਨਾਹ ਕੀਤਾ।
ਡਰਾਈਵਰ ਦੀ ਕੁੱਟਮਾਰ
ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਉੱਚੀ-ਉੱਚੀ ਰੌਲਾ ਪਾਇਆ ਤਾਂ ਸਵਾਰੀਆਂ ਨੇ ਕੈਬਿਨ ਦਾ ਦਰਵਾਜ਼ਾ ਖੋਲ੍ਹ ਦਿੱਤਾ। ਸਵਾਰੀਆਂ ਨੇ ਹੀ ਪੀੜਤਾ ਨੂੰ ਡਰਾਈਵਰ ਦੀ ਤੋਂ ਛੁਡਵਾਇਆ ਤੇ ਉਸ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।






Comments