google-site-verification=ILda1dC6H-W6AIvmbNGGfu4HX55pqigU6f5bwsHOTeM
top of page

PM ਮੋਦੀ ਦੇ ‘ਮਾਸਟਰਸਟ੍ਰੋਕ’ ਕਾਰਨ 45 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਛੱਡੀ ਨੌਕਰੀ ਮਿਲਣ ਦੀ ਉਮੀਦ : ਰਾਹੁਲ ਗਾਂਧੀ

  • bhagattanya93
  • Apr 26, 2022
  • 1 min read

26 APRIL,2022


ਕਾਂਗਰਸ ਨੇਤਾ ਅਤੇ ਕੇਰਲਾ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਲਗਾਤਾਰ ਮਹਿੰਗਾਈ ਅਤੇ ਰੁਜ਼ਗਾਰ ਦੇ ਮੁੱਦੇ ‘ਤੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਨਿਊ ​​ਇੰਡੀਆ ‘ਤੇ ਤੰਜ ਕਸਦੇ ਹੋਏ ਬੇਰੁਜ਼ਗਾਰੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਕੀਤਾ ਹੈ । ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਟਵੀਟ ਕਰਦਿਆਂ ਕਿਹਾ, ‘ਨਵੇਂ ਭਾਰਤ ਦਾ ਨਵਾਂ ਨਾਅਰਾ- ਹਰ ਘਰ ਬੇਰੁਜ਼ਗਾਰੀ, ਘਰ ਘਰ ਬੇਰੁਜ਼ਗਾਰੀ।’ ਇਸ ਟਵੀਟ ਵਿੱਚ ਰਾਹੁਲ ਨੇ ਅੱਗੇ ਲਿਖਿਆ- ’75 ਸਾਲਾਂ ਵਿੱਚ ਮੋਦੀ ਜੀ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੇ ‘ਮਾਸਟਰਸਟ੍ਰੋਕ’ ਨਾਲ 45 ਕਰੋੜ ਤੋਂ ਜ਼ਿਆਦਾ ਲੋਕ ਨੌਕਰੀ ਮਿਲਣ ਦੀ ਉਮੀਦ ਛੱਡ ਚੁੱਕੇ ਹਨ।

ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਲੈ ਕੇ ਕੇਂਦਰ ‘ਤੇ ਹਮਲਾ ਬੋਲਿਆ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਿੱਚ ਲੋਕਾਂ ਦੀ ਰੋਜ਼ੀ-ਰੋਟੀ ਹੀ ਨਹੀਂ ਖੋਹੀ ਗਈ, ਕਰੋੜਾਂ ਉਮੀਦਾਂ ਵੀ ਮਰ ਗਈਆਂ ਹਨ । 90 ਕਰੋੜ ਵਿੱਚੋਂ 45 ਕਰੋੜ ਲੋਕਾਂ ਨੇ ਨੌਕਰੀਆਂ ਦੀ ਤਲਾਸ਼ ਛੱਡ ਦਿੱਤੀ ਹੈ। ਅਰਥਵਿਵਸਥਾ ਵਿੱਚ ‘ਅੱਧੀ ਆਬਾਦੀ’ ਦੀ ਭਾਗੀਦਾਰੀ ਘਟ ਕੇ 18% ਰਹਿ ਗਈ ਹੈ। ਅੰਮ੍ਰਿਤ ਕਾਲ ਵਿੱਚ ਦੇਸ਼ ਬੇਰੁਜ਼ਗਾਰੀ ਤੇ ਮਹਿੰਗਾਈ ਦਾ ਜ਼ਹਿਰ ਪੀਣ ਲਈ ਮਜਬੂਰ ਹੈ।


ਉਨ੍ਹਾਂ ਕਿਹਾ ਸੀ- “ਮਹਿੰਗਾਈ ਦਰ 6.95 ਫੀਸਦੀ ‘ਤੇ ਆ ਗਈ ਹੈ, ਜਦੋਂ ਕਿ ਐਫਡੀ ਦੀ ਵਿਆਜ ਦਰ 5 ਫੀਸਦੀ ‘ਤੇ ਆ ਗਈ ਹੈ। ਆਪਣੇ ਬੈਂਕ ਖਾਤਿਆਂ ਵਿੱਚ 15 ਲੱਖ ਜਮ੍ਹਾ ਕਰਨਾ ਭੁੱਲ ਜਾਓ, ਪੀਐੱਮ ਮੋਦੀ ਦੇ ‘ਮਾਸਟਰਸਟ੍ਰੋਕ’ ਨੇ ਤੁਹਾਡੀ ਮਿਹਨਤ ਦੀ ਕਮਾਈ ਨੂੰ ਤਬਾਹ ਕਰ ਦਿੱਤਾ ਹੈ।”

Comments


Logo-LudhianaPlusColorChange_edited.png
bottom of page