ਦੁਕਾਨਾਂ 7:30 ਵਜੇ ਬੰਦ ਕਰਨ ਦੇ ਹੁਕਮ ਜਾਰੀ
- bhagattanya93
- May 9
- 1 min read
09/05/2025

ਭਾਰਤ ਪਾਕਿਸਤਾਨ ਦਰਮਿਆਨ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਅਤੇ ਸਾਰੇ ਕਾਰੋਬਾਰੀ ਅਤੇ ਹੋਰ ਅਦਾਰੇ ਸ਼ਾਮ ਨੂੰ 7,30 ਵਜੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ । ਉਪ ਮੰਡਲ ਮਜਿਸਟਰੇਟ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਅੱਜ 9 ਮਈ ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਪ੍ਰਸ਼ਾਸਨ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣਾ ਕਾਰੋਬਾਰ ਬੰਦ ਕਰਨ ਸਮੇਂ ਦੁਕਾਨ ਅਤੇ ਦਫਤਰਾਂ ਦੀਆਂ ਲਾਈਟਾਂ ਨੂੰ ਵੀ ਬਿਲਕੁਲ ਬੰਦ ਕਰਕੇ ਜਾਣ।


Commentaires