ਦਾਦੀ ਦੇ ਮੋਬਾਈਲ ਤੋਂ ਬੱਚੀ ਨੇ ਭੇਜੀ ਆਪਣੀ ਨਗਨ ਫੋਟੋ, ਪੁੱਛਣ 'ਤੇ ਹੈਰਾਨ ਕਰਨ ਵਾਲਾ ਖੁਲਾਸਾ; ਬੈਡਮਿੰਟਨ ਕੋਚ ਕਰ ਰਿਹਾ ਸੀ ਜਬਰ ਜਨਾਹ
- bhagattanya93
- Apr 7
- 2 min read
07/04/2025

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬੈਡਮਿੰਟਨ ਕੋਚ 'ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਗਿਆ ਹੈ। 16 ਸਾਲਾ ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਬੈਡਮਿੰਟਨ ਕੋਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦੋਸ਼ੀ ਤੋਂ ਬੈਡਮਿੰਟਨ ਦੀ ਸਿਖਲਾਈ ਲੈ ਰਹੀ ਸੀ। ਕੋਚ ਨੇ ਕਈ ਵਾਰ ਕੀਤਾ ਜਿਨਸੀ ਸ਼ੋਸ਼ਣ
ਪੁਲਿਸ ਨੇ ਦੱਸਿਆ ਕਿ ਨਾਬਾਲਗ ਲੜਕੀ ਨੇ ਆਪਣੀ ਦਾਦੀ ਦੇ ਮੋਬਾਈਲ ਫੋਨ ਤੋਂ ਆਪਣੀ ਨਗਨ ਫੋਟੋ ਕਿਸੇ ਅਣਜਾਣ ਨੰਬਰ 'ਤੇ ਭੇਜੀ ਸੀ। ਦਾਦੀ ਨੂੰ ਇਸ ਦਾ ਸ਼ੱਕ ਹੋ ਗਿਆ। ਉਸ ਨੇ ਤੁਰੰਤ ਕੁੜੀ ਦੇ ਮਾਪਿਆਂ ਨੂੰ ਮਾਮਲੇ ਬਾਰੇ ਸੂਚਿਤ ਕੀਤਾ।
ਪੁਲਿਸ ਨੇ ਦੱਸਿਆ ਕਿ ਜਦੋਂ ਕੁੜੀ ਦੀ ਮਾਂ ਨੇ ਫੋਟੋਆਂ ਭੇਜਣ ਦਾ ਕਾਰਨ ਪੁੱਛਿਆ ਤਾਂ ਕੁੜੀ ਨੇ ਦੱਸਿਆ ਕਿ ਕੋਚ ਨੇ ਵਾਧੂ ਸਿਖਲਾਈ ਦੇਣ ਦੇ ਬਹਾਨੇ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਵੀ ਦਿੱਤੀ ਹੈ।
ਘਰ 'ਚ ਵੀ ਹੋਇਆ ਸੀ ਜਿਨਸੀ ਸ਼ੋਸ਼ਣ
ਪੀੜਤ ਲੜਕੀ ਦੀ ਮਾਂ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਅਨੁਸਾਰ ਆਪਣੀ ਸ਼ਿਕਾਇਤ ਵਿੱਚ ਲੜਕੀ ਦੀ ਮਾਂ ਨੇ ਕਿਹਾ ਕਿ ਦੋ ਸਾਲ ਪਹਿਲਾਂ ਉਸ ਦੀ ਧੀ ਨੇ ਇੱਕ ਖੇਡ ਕੇਂਦਰ ਵਿੱਚ ਬੈਡਮਿੰਟਨ ਕੋਚਿੰਗ ਲਈ ਦਾਖਲਾ ਲਿਆ ਸੀ। ਕੋਚ ਨੇ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ। ਉਹ ਕੁੜੀ ਨੂੰ ਘਰ ਵੀ ਲੈ ਗਿਆ... ਉੱਥੇ ਵੀ ਘਿਨਾਉਣਾ ਅਪਰਾਧ ਕੀਤਾ।
ਤਾਮਿਲਨਾਡੂ ਦਾ ਰਹਿਣ ਵਾਲਾ ਹੈ ਕੋਚ
ਆਪਣੀ ਸ਼ਿਕਾਇਤ ਵਿੱਚ ਮਾਂ ਨੇ ਕਿਹਾ ਕਿ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਬਾਅਦ ਉਸ ਦੀ ਧੀ ਆਪਣੀ ਦਾਦੀ ਦੇ ਘਰ ਗਈ ਹੋਈ ਸੀ। 30 ਮਾਰਚ ਨੂੰ ਆਪਣੇ ਬੈਡਮਿੰਟਨ ਕੋਚ ਦੇ ਕਹਿਣ 'ਤੇ ਕੁੜੀ ਨੇ ਆਪਣੀਆਂ ਕੁਝ ਨਗਨ ਤਸਵੀਰਾਂ ਭੇਜੀਆਂ। ਦੂਜੇ ਪਾਸੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਤਾਮਿਲਨਾਡੂ ਦੇ ਰਹਿਣ ਵਾਲੇ ਕੋਚ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹੋਰ ਵੀ ਕਈ ਕੁੜੀਆਂ ਦੀਆਂ ਮਿਲੀਆਂ ਨਗਨ ਫੋਟੋਆਂ
ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲ ਕੀਤਾ ਕਿ ਉਸ ਨੇ ਕਈ ਵਾਰ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਉਸ ਨੇ ਕੁੜੀ ਦੀਆਂ ਨਗਨ ਤਸਵੀਰਾਂ ਖਿੱਚੀਆਂ ਸਨ। ਜਾਂਚ ਦੌਰਾਨ ਉਸ ਦੇ ਫੋਨ ਵਿੱਚੋਂ ਫੋਟੋਆਂ ਮਿਲੀਆਂ। ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਦੋਸ਼ੀ ਬੈਡਮਿੰਟਨ ਕੋਚ ਦੇ ਫੋਨ 'ਚ ਹੋਰ ਕੁੜੀਆਂ ਦੀਆਂ ਨਗਨ ਤਸਵੀਰਾਂ ਮਿਲੀਆਂ ਹਨ।
Comentarios