ਦੇਸ਼ ’ਚ ਮਿਲੇ ਕੋਰੋਨਾ ਦੇ 756 ਨਵੇਂ ਮਾਮਲੇ, ਪੰਜ ਦੀ ਮੌਤ, ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 4,049 ਹੋਈ
- Jan 8, 2024
- 1 min read
Updated: Jan 10, 2024
08/01/2024
ਦੇਸ਼ ’ਚ ਕੋਰੋਨਾ ਦੇ 756 ਨਵੇਂ ਮਾਮਲੇ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 4,049 ਹੈ। ਮੰਤਰਾਲੇ ਵੱਲੋਂ ਐਤਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਪੰਜ ਲੋਕਾਂ ਨੇ ਜਾਨ ਗੁਆਈ ਹੈ। ਕੋਰੋਨਾ ਨਾਲ ਕੇਰਲ ਤੇ ਮਹਾਰਾਸ਼ਟਰ ਤੋਂ ਦੋ-ਦੋ ਤੇ ਜੰਮੂ ਤੇ ਕਸ਼ਮੀਰ ’ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਪੰਜ ਦਸੰਬਰ ਤੱਕ ਕੋਰੋਨਾ ਦੇ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਘਟ ਕੇ ਦੋਹਰੇ ਅੰਕ ’ਚ ਆ ਗਈ ਸੀ, ਪਰ ਨਵੇਂ ਵੈਰੀਏਂਟ ਦੇ ਸਾਹਮਣੇ ਆਉਣ ਤੇ ਠੰਢ ਦੇ ਮੌਸਮ ਦੀ ਸਥਿਤੀ ਤੋਂ ਬਾਅਦ ਮਾਮਲੇ ਫਿਰ ਤੋਂ ਵਧ ਗਏ ਹਨ। ਕੋਰੋਨਾ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.81 ਫ਼ੀਸਦੀ ਹੈ। ਦੇਸ਼ ’ਚ ਹੁਣ ਤੱਕ ਕੋਰੋਨਾ ਰੋਕੂ ਟੀਕੇ ਦੀਆਂ 220.67 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।






Comments