ਪਾਕਿਸਤਾਨ ਖਿਲਾਫ਼ ਐਕਸ਼ਨ ਦੀ ਤਿਆਰੀ ? 24 ਘੰਟੇ 'ਚ NSA ਅਜੀਤ ਡੋਭਾਲ ਨੇ PM ਮੋਦੀ ਨਾਲ ਦੂਸਰੀ ਵਾਰ ਕੀਤੀ ਮੁਲਾਕਾਤ
- bhagattanya93
- May 6
- 1 min read
06/05/2025

ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ, ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜਿਤ ਡੋਭਾਲ ਪ੍ਰਧਾਨ ਮੰਤਰੀ ਮੋਦੀ (PM Modi) ਨੂੰ ਮਿਲਣ ਪਹੁੰਚੇ। ਕੇਂਦਰ ਸਰਕਾਰ ਅੱਤਵਾਦ ਖ਼ਿਲਾਫ਼ ਫੈਸਲਾਕੁਨ ਕਾਰਵਾਈ ਦੀ ਰਣਨੀਤੀ ਤਿਆਰ ਕਰਨ 'ਚ ਜੁਟੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਹਮਲੇ ਤੋਂ ਬਾਅਦ ਲਗਾਤਾਰ ਉੱਚ-ਪੱਧਰੀ ਬੈਠਕਾਂ ਦਾ ਸਿਲਸਿਲਾ ਜਾਰੀ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਉੱਚ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ
ਪਿਛਲੇ ਕੁਝ ਦਿਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨੀਲ ਚੌਹਾਨ ਤੇ ਫੌਜ, ਜਲ ਸੈਨਾ ਤੇ ਹਵਾਈ ਫੌਜ ਦੇ ਮੁਖੀਆਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਹਨ, ਜਿਸ ਨਾਲ ਲਸ਼ਕਰ ਦੇ ਅੱਤਵਾਦੀ ਸਮੂਹ ਖਿਲਾਫ਼ ਫ਼ੌਜੀ ਕਾਰਵਾਈ ਦੀ ਗੱਲਬਾਤ ਤੇਜ਼ ਹੋ ਗਈ ਹੈ।
ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨੇ ਡੋਭਾਲ ਤੇ ਜਨਰਲ ਚੌਹਾਨ ਨਾਲ ਮੁਲਾਕਾਤ ਕੀਤੀ ਤੇ ਹਥਿਆਰਬੰਦ ਬਲਾਂ ਨੂੰ ਭਾਰਤ ਦੀ ਫ਼ੌਜੀ ਪ੍ਰਤੀਕਿਰਿਆ ਦੇ 'ਤਰੀਕੇ, ਟੀਚਾ ਅਤੇ ਸਮੇਂ' 'ਤੇ ਫੈਸਲਾ ਕਰਨ ਦੀ ਪੂਰੀ ਆਜ਼ਾਦੀ ਦਿੱਤੀ।
ਮੌਕ ਡ੍ਰਿਲ ਦੇ ਸਬੰਧ 'ਚ ਕੇਂਦਰੀ ਗ੍ਰਹਿ ਸਕੱਤਰ ਦੀ ਮੀਟਿੰਗ ਖ਼ਤਮ
ਦੇਸ਼ ਭਰ ਵਿਚ 7 ਮਈ ਨੂੰ ਨਾਗਰਿਕ ਸੁਰੱਖਿਆ ਲਈ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ। ਇਸ ਸਬੰਧ 'ਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਵੱਲੋਂ ਬੁਲਾਈ ਗਈ ਮੀਟਿੰਗ ਸਮਾਪਤ ਹੋ ਗਈ ਹੈ।https://x.com/AHindinews/status/1919642394020188541?ref_src=twsrc%5Etfw%7Ctwcamp%5Etweetembed%7Ctwterm%5E1919642394020188541%7Ctwgr%5Edc02f5b11bc44c06feae3f769fe9d58349a71ff4%7Ctwcon%5Es1_&ref_url=https%3A%2F%2Fwww.punjabijagran.com%2Fnational%2Fgeneral-nsa-ajit-doval-meets-pm-modi-for-the-second-time-in-24-hours-due-to-action-against-pakistan-9487360.html
22 ਅਪ੍ਰੈਲ ਨੂੰ ਹੋਇਆ ਪਹਲਗਾਮ 'ਚ ਹਮਲਾ
ਪਹਿਲਗਾਮ 'ਚ 22 ਅਪ੍ਰੈਲ ਨੂੰ ਦਹਿਸ਼ਤ ਰਦਾਂ ਨੇ ਹਮਲਾ ਕੀਤਾ। ਇਸ ਹਮਲੇ 'ਚ 26 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿਚ ਜ਼ਿਆਦਾਤਰ ਸੈਲਾਨੀ ਸ਼ਾਮਲ ਸਨ। 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ 'ਚ ਇਹ ਸਭ ਤੋਂ ਭਿਆਨਕ ਅੱਤਵਾਦੀ ਘਟਨਾ ਸੀ, ਜਿਸ ਵਿਚ 40 ਫੌਜੀ ਵੀ ਮਾਰੇ ਗਏ ਸਨ।
Comments