ਪੰਜਾਬ ਕਾਂਗਰਸ ਦਾ ਵੱਡਾ Action, Kamaljeet Karwal ਤੇ Karan Warring ਨੂੰ ਪਾਰਟੀ 'ਚੋਂ ਕੱਢਿਆ ਬਾਹਰ
- bhagattanya93
- Jul 2
- 1 min read
02/07/2025

ਪੰਜਾਬ ਕਾਂਗਰਸ ਵਿਚ ਗੁੱਟਬਾਜ਼ੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ।ਹਾਲਾਂਕਿ ਕਾਂਗਰਸ ਦੇ ਸੀਨੀਅਰ ਨੇਤਾ ਹਮੇਸ਼ਾਂ ਪਾਰਟੀ ਵਿਚ ਧੜੇਬੰਦੀ ਦੀਆਂ ਖ਼ਬਰਾਂ ਨੂੰ ਰੱਦ ਕਰਦੇ ਰਹਿੰਦੇ ਹਨ, ਪਰ ਲੁਧਿਆਣਾ ਜ਼ਿਮਨੀ ਚੌਣ ਦੌਰਾਨ ਪਾਰਟੀ ਦੀ ਅੰਦਰੂਨੀ ਧੜੇਬੰਦੀ ਜੱਗ ਜਾਹਿਰ ਹੋ ਗਈ।ਪੰਜਾਬ ਕਾਂਗਰਸ ਕਮੇਟੀ ਨੇ ਪਾਰਟੀ ਹਾਈਕਮਾਨ ਨੂੰ ਭੇਜੀ ਰਿਪੋਰਟ ਵਿਚ ਵੀ ਸਪੱਸ਼ਟ ਕਿਹਾ ਕਿ ਪਾਰਟੀ ਦੀ ਗਰੁੱਪਬਾਜ਼ੀ ਕਰਕੇ ਜ਼ਿਮਨੀ ਚੋਣ ਵਿਚ ਕਾਂਗਰਸ ਦਾ ਨੁਕਸਾਨ ਹੋਇਆ ਹੈ। ਜੇਕਰ ਪਾਰਟੀ ਆਗੂ ਇਕਜੁੱਟਤਾ ਨਾਲ ਚੋਣ ਲੜਦੇ ਤਾਂ ਨਤੀਜ਼ਾ ਹੋਰ ਹੋ ਸਕਦਾ ਸੀ।
ਰਾਜਾ ਵੜਿੰਗ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਬੈਂਸ ਭਰਾਵਾਂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਆਸ਼ੂ ਬੈਂਸ ਭਰਾਵਾਂ ਦੇ ਸ਼ਾਮਲ ਹੋਣ ਦੇ ਵਿਰੁੱਧ ਸਨ। ਜਿਸ ਕਾਰਨ ਵੜਿੰਗ ਅਤੇ ਆਸ਼ੂ ਵਿਚਕਾਰ ਦੂਰੀ ਵਧਣੀ ਸ਼ੁਰੂ ਹੋ ਗਈ।ਭਾਰਤ ਭੂਸ਼ਨ ਆਸ਼ੂ ਅਤੇ ਚਰਨਜੀਤ ਸਿੰਘ ਚੰਨੀ ਨੇ ਕੜਵਲ ਅਤੇ ਕਰਨ ਵੜਿੰਗ ਨੂੰ ਸ਼ਾਮਲ ਕਰਵਾਇਆ।
ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਨੇ ਹੁਣ ਕੜਵਲ ਅਤੇ ਕਰਨ ਵੜਿੰਗ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ।







Comments