ਪੰਜਾਬ ਪੁਲਿਸ 'ਚ ਵੱਡਾ ਫੇਰਬਦਲ
- bhagattanya93
- Jul 12
- 1 min read
12/07/2025

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਦੇ ਗਵਰਨਰ ਦੇ ਹੁਕਮਾਂ ਅਨੁਸਾਰ ਸੱਤ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਆਈਪੀਐੱਸ ਅਧਿਕਾਰੀਆਂ ਜਗਦਲੇ ਨਿਲਾਂਬਰੀ ਵਿਜੈ, ਕੁਲਦੀਪ ਸਿੰਘ ਚਾਹਲ, ਸਤਿੰਦਰ ਸਿੰਘ, ਨਾਨਕ ਸਿੰਘ, ਗੁਰਮੀਤ ਸਿੰਘ ਚੌਹਾਨ, ਨਵੀਨ ਸੈਣੀ, ਧਰੁਵ ਦਹੀਆ ਤੇ ਡੀ ਸੁਦਾਰਵਿਜ਼ੀ ਸ਼ਾਮਲ ਹਨ।

ਤਾਜ਼ਾ ਹੁਕਮਾਂ ਮੁਤਾਬਕ ਜਗਦਲੇ ਨਿਲਾਂਬਰੀ ਵਿਜੈ ਆਈਪੀਐੱਸ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ, ਐੱਸਏਐੱਸ ਨਗਰ, ਕੁਲਦੀਪ ਸਿੰਘ ਚਾਹਲ ਆਈਪੀਐੱਸ ਨੂੰ ਡੀਆਈਜੀ ਤਕਨੀਕੀ ਸਰਵਿਸ, ਪੰਜਾਬ, ਚੰਡੀਗੜ੍ਹ ਅਤੇ ਡੀਆਈਜੀ ਪਟਿਆਲਾ ਰੇਂਜ ਦਾ ਵਾਧੂ ਚਾਰ ਸੌਂਪਿਆ ਹੈ। ਸਤਿੰਦਰ ਸਿੰਘ ਆਈਪੀਐੱਸ ਨੂੰ ਡੀਆਈਜੀ ਲੁਧਿਆਣਾ ਰੇਂਜ ਲਾਇਆ ਹੈ। ਡਾ. ਨਾਨਕ ਸਿੰਘ ਆਈਪੀਐੱਸ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਬਣਾਇਆ ਹੈ।

ਇਨ੍ਹਾਂ ਤੋਂ ਇਲਾਵਾ ਗੁਰਮੀਤ ਸਿੰਘ ਚੌਹਾਨ ਆਈਪੀਐੱਸ ਨੂੰ ਡੀਆਈਜੀ ਏਜੀਟੀਐੱਫ, ਐੱਸਏਐੱਸ ਨਗਰ, ਨਵੀਨ ਸੈਣੀ ਆਈਪੀਐੱਸ ਨੂੰ ਡੀਆਈਜੀ ਕ੍ਰਾਈਮ, ਚੰਡੀਗੜ੍ਹ, ਧਰੁਵ ਦਹੀਆ ਆਈਪੀਐੱਸ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ, ਚੰਡੀਗੜ੍ਹ ਤੇ ਡੀ ਸੁਦਰਵਿਜ਼ੀ ਆਈਪੀਐੱਸ ਨੂੰ ਏਆਈਜੀ ਇੰਟਰਨਲ ਸਕਿਓਰਿਟੀ ਐੱਸਏਐੱਸ ਨਗਰ ਲਾਇਆ ਹੈ।






Comments