ਪੰਜਾਬ ’ਚ ਜ਼ਬਰਦਸਤ ਹੜ੍ਹ ਨਾਲ ਹੋਇਆ 12,905 ਕਰੋੜ ਦਾ ਨੁਕਸਾਨ, ਹਫ਼ਤੇ ਦੀ ਮਿਹਨਤ ਮਗਰੋਂ ਫਾਈਨਲ ਮੈਮੋਰੈਂਡਮ ਤਿਆਰ
- bhagattanya93
- Oct 11
- 2 min read
11/10/2025

ਪੰਜਾਬ ’ਚ ਹੜ੍ਹ ਨਾਲ 12,905 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਨੇ ਵੱਖ-ਵੱਖ ਵਿਭਾਗਾਂ ਤੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਪੂਰੀ ਕਰ ਲੈਣ ਤੋਂ ਬਾਅਦ ਸ਼ੁੱਕਰਾਵਰ ਨੂੰ ਇਸ ਦਾ ਮੈਮੋਰੈਂਡਮ ਤਿਆਰ ਕਰ ਲਿਆ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਹਸਤਾਖਰ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵਿਸ਼ੇਸ਼ ਸੰਦੇਸ਼ਵਾਹਕ ਜ਼ਰੀਏ ਭੇਜਿਆ ਜਾਵੇਗਾ। ਇਕ ਹਫ਼ਤੀ ਮਿਹਨਤ ਤੋਂ ਬਾਅਦ ਉਨ੍ਹਾਂ 14 ਵਿਭਾਗਾਂ ਦੇ ਨੁਕਸਾਨ ਦਾ ਅੰਕੜਾ ਫਾਈਨਲ ਕਰ ਲਿਆ ਗਿਆ ਹੈ, ਜਿਨ੍ਹਾਂ ਦਾ ਹੜ੍ਹ ਕਾਰਨ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ, ਪੰਜਾਬ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਹੜ੍ਹ ਨਾਲ ਹੋਏ ਨੁਕਸਾਨ ਦੀ ਪ੍ਰੈਜੇਂਟੇਸ਼ਨ ’ਚ ਨੁਕਸਾਨ ਦਾ ਅਨੁਮਾਨ 13,289 ਕਰੋੜ ਰੁਪਏ ਦੱਸਿਆ ਸੀ ਪਰ ਹੜ੍ਹ ਦਾ ਪਾਣੀ ਉਤਰਣ ਤੋਂ ਬਾਅਦ ਕਈ ਵਿਭਾਗਾਂ ਦਾ ਨੁਕਸਾਨ ਵਧਿਆ ਹੈ ਤੇ ਕਈਆਂ ਦਾ ਘੱਟ ਹੋਇਆ ਹੈ।
ਮੈਮੋਰੈਂਡਮ ’ਚ ਸਰਕਾਰ ਨੇ ਕਿਹਾ ਹੈ ਕਿ ਹੜ੍ਹ ਉਨ੍ਹਾਂ ਹੀ ਇਲਾਕਿਆਂ ’ਚ ਆਇਆ ਹੈ ਜਿੱਥੇ ਪਹਿਲਾਂ ਆਪ੍ਰੇਸ਼ਨ ਸਿੰਧੂਰ ਕਾਰਨ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ ਜਿਨ੍ਹਾਂ ਵਿਭਾਗਾਂ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ, ਉਨ੍ਹਾਂ ਦੀ ਭਰਪਾਈ ਸਟੇਟ ਡਿਜ਼ਾਸਟਰ ਫੰਡ (ਐੱਸਡੀਆਰਐੱਫ) ਤੋਂ ਨਹੀਂ ਕੀਤੀ ਜਾ ਸਕਦੀ ਇਸ ਲਈ ਵਾਧੂ ਫੰਡ ਦੀ ਮੰਗ ਕੀਤੀ ਗਈ ਹੈ। ਕੇਂਦਰ ਤੇ ਸੂਬਾ ਸਰਕਾਰ ਵਿਚਕਾਰ ਐੱਸਡੀਆਰਐੱਫ ਦੀ 12 ਹਜ਼ਾਰ ਕਰੋੜ ਰੁਪਏਦੀ ਰਕਮ ’ਤੇ ਵਿਵਾਦ ਚੱਲ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਜਾਣੇ ਵਾਲੇ ਮੈਮੋਰੈਂਡਮ ’ਚ ਦਿੱਤੇ ਗਏ ਅਨੁਮਾਨ ’ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਦੂਜਾ ਸਭ ਤੋਂ ਵੱਡਾ ਨੁਕਸਾਨ ਮਾਲੀਆ ਵਿਭਾਗ ਨੂੰ ਹੋਇਆ ਹੈ।
ਮੈਮੋਰੈਂਡਮ ’ਚ ਨੁਕਸਾਨ ਦਾ ਅਨੁਮਾਨ
ਵਿਭਾਗ-----------------------------ਮੰਗ--------------ਪਹਿਲਾਂ------------ਇਨ੍ਹਾਂ ਕੰਮਾਂ 'ਤੇ ਖਰਚੀ ਜਾਣੀ ਹੈ ਰਕਮ
ਪੇਂਡੂ ਵਿਕਾਸ ਤੇ ਪੰਚਾਇਤ--------3,554 ਕਰੋੜ------5,043 ਕਰੋੜ------ਮਨਰੇਗਾ, ਪੇਂਡੂ ਸੜਕ ਯੋਜਨਾ ’ਚ ਵਾਧੂ ਐਲੋਕੇਸ਼ਨ
ਮਾਲੀਆ ਵਿਭਾਗ-------------2,782 ਕਰੋੜ--------1,852 ਕਰੋੜ --------ਫ਼ਸਲਾਂ, ਜ਼ਮੀਨ ਲਈ ਵਾਧੂ ਪੈਸਾ ਚਾਹੀਦਾ ਹੈ
ਲੋਕ ਨਿਰਮਾਣ----------------1,022 ਕਰੋੜ--------ਇਹੀ ਰਕਮ----------ਸੜਕਾਂ ਤੇ ਪੁਲਾਂ ਦੀ ਮੁਰੰਮਤ ਲਈ।
ਜਲ ਸਰੋਤ--------------------1,520 ਕਰੋੜ--------317 ਕਰੋੜ---------ਨਹਿਰਾਂ ਤੇ ਦਰਿਆਵਾਂ ਦੇ ਨੁਕਸਾਨ ਨੂੰ ਰੋਕਣ 'ਤੇ
ਸਿੱਖਿਆ ਵਿਭਾਗ--------------547 ਕਰੋੜ---------542 ਕਰੋੜ---------7,213 ਸਕੂਲ-19 ਕਾਲਜ ਦੁਬਾਰਾ ਬਣਾਏ ਜਾਣਗੇ
ਸਿਹਤ ਵਿਭਾਗ-----------------780 ਕਰੋੜ-------ਇਹੀ ਰਕਮ------ਡਿਸਪੈਂਸਰੀਆਂ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਤੇ
ਡਾਕਟਰੀ ਸਾਜੋ-ਸਾਮਾਨ ਲਈ
ਪਸ਼ੂ ਪਾਲਣ ਵਿਭਾਗ-----------129 ਕਰੋੜ-------------ਇਹੀ ਰਕਮ--------ਮਰੇ ਪਸ਼ੂਆਂ ਦੇ ਮੁਆਵਜ਼ੇ ਤੇ ਚਾਰੇ ਲਈ
ਖੁਰਾਕ ਤੇ ਸਪਲਾਈ ਵਿਭਾਗ------7 ਕਰੋੜ-------------ਇਹ ਰਕਮ-------ਗੁਦਾਮਾਂ ਨੂੰ ਹੋਏ ਨੁਕਸਾਨ ਲਈ ਸਹਾਇਤਾ ਦੀ ਲੋੜ
ਬਿਜਲੀ ਵਿਭਾਗ-------------139 ਕਰੋੜ-------------ਇਹ ਰਕਮ--------ਪਣਬਿਜਲੀ ਪ੍ਰੋਜੈਕਟਾਂ ਅਤੇ ਬਿਜਲੀ ਸਪਲਾਈ ਦੇ
ਬੁਨਿਆਦੀ ਢਾਂਚੇ ਨੂੰ ਨੁਕਸਾਨ
ਸਥਾਨਕ ਅਦਾਰੇ------------77 ਕਰੋੜ-------------ਇਹ ਰਕਮ---------ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਮੁਰੰਮਤ ਲਈ
ਜੰਗਲਾਤ ਵਿਭਾਗ-------------ਚਾਰ ਕਰੋੜ-------------ਇਹੀ ਰਕਮ----ਜੰਗਲਾਤ ਵਿਭਾਗ ਨੂੰ ਹੋਏ ਨੁਕਸਾਨ ਬਾਰੇ





Comments