ਪੰਜਾਬ ਮੰਤਰੀ ਮੰਡਲ ਦਾ ਅੱਜ ਹੋਵੇਗਾ ਵਿਸਥਾਰ , ਲੁਧਿਆਣਾ ਤੋਂ ਵਿਧਾਇਕ ਬਣੇ ਸੰਜੀਵ ਅਰੋੜਾ ਨੂੰ ਅੱਜ ਮਿਲੇਗੀ ਝੰਡੀ ਵਾਲੀ ਕਾਰ
- bhagattanya93
- Jul 3
- 1 min read
03/07/2025

ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਲੁਧਿਆਣਾ ਜ਼ਿਮਨੀ ਚੋਣ ਜਿੱਤਣ ਤੇ ਇਹ ਵਾਅਦਾ ਕੀਤਾ ਗਿਆ ਸੀ ਕੀ ਚੋਣ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਸਰਕਾਰ ਵੱਲੋਂ ਵਾਅਦੇ ਮੁਤਾਬਕ ਅੱਜ ਦੁਪਹਿਰ 1 ਵਜੇ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਜਾ ਰਹੀ ਹੈ।
ਜਿਸ ਵਿਚ ਕਈ ਮੰਤਰੀਆਂ ਦੇ ਵਿਭਾਗ ਬਦਲਣ ਦੇ ਵੀ ਆਸਾਰ ਜਾਪ ਰਹੇ ਹਨ। ਇਸ ਤੋਂ ਇਲਾਵਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਦੀ ਚੋਣ ਜਿੱਤੇ ਕਾਰੋਬਾਰੀ ਤੇ ਰਾਜ ਸਭਾ ਮੈਂਬਰ ਰਹੇ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ। ਪਰ ਉਨ੍ਹਾਂ ਨੂੰ ਸਰਕਾਰ ਕਿਹੜਾ ਵਿਭਾਗ ਸੌਂਪਦੀ ਹੈ ਇਸ ਬਾਰੇ ਹਾਲੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਇਹ ਗੱਲ ਤੈਅ ਹੈ ਕਿ ਹੋਰ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਹੋਵੇਗੀ।







Comments