ਪੰਜਾਬ ਸਰਕਾਰ ਦਾ ਵੱਡਾ ਐਕਸ਼ਨ !
- bhagattanya93
- Jul 30
- 1 min read
30/07/2025

ਸਿਵਲ ਹਸਪਤਾਲ ਜਲੰਧਰ 'ਚ ਆਕਸੀਜਨ ਪਲਾਂਟ ਬੰਦ ਹੋਣ ਕਾਰਨ ਮਰੀਜ਼ਾਂ ਦੀ ਮੌਤ ਮਾਮਲੇ 'ਚ ਪੰਜਾਬ ਸਰਕਾਰ ਨੇ ਤਿੰਨ ਡਾਕਟਰਾਂ ਨੂੰ ਮੁਅੱਤਲ ਤੇ ਇਕ ਡਾਕਟਰ ਨੂੰ ਬਰਖ਼ਾਸਤ ਕੀਤਾ ਹੈ। ਮੁਅੱਤਲ ਕੀਤੇ ਗਏ ਡਾਕਟਰਾਂ 'ਚ ਡਾ. ਰਾਜਕੁਮਾਰ, ਐਸਐਮਓ ਸੁਰਜੀਤ ਸਿੰਘ ਅਤੇ ਡਾ. ਸੋਨਾਕਸ਼ੀ ਸ਼ਾਮਲ ਹਨ। ਡਾ. ਸ਼ਵਿੰਦਰ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਹ ਐਲਾਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਆਕਸੀਜਨ ਪਲਾਂਟ ਆਟੋਮੈਟਿਕ ਹੈ ਤੇ ਇਸ ਨੂੰ ਧੋਬੀ ਨਹੀਂ ਚਲਾ ਰਿਹਾ ਹੈ। ਸਾਰੇ ਆਕਸੀਜਨ ਪਲਾਂਟਾਂ ਦਾ ਰੀਵਿਊ ਹੋ ਰਿਹਾ ਹੈ। ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ 'ਚ ਤਕਨੀਕੀ ਨੁਕਸ ਕਾਰਨ ਤਿੰਨ ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਤਿੰਨ ਮਰੀਜ਼ਾਂ 'ਚੋਂ ਦੋ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ ਤੇ ਇਕ ਮਰੀਜ਼ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਤਿੰਨੋਂ ਮਰੀਜ਼ ਆਕਸੀਜਨ 'ਤੇ ਸਨ। ਐਤਵਾਰ ਸ਼ਾਮ ਨੂੰ ਪਲਾਂਟ 'ਚ ਤਕਨੀਕੀ ਨੁਕਸ ਕਾਰਨ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਮਰੀਜ਼ਾਂ ਦੀ ਮੌਤ ਹੋ ਗਈ ਸੀ।





Comments