ਪੰਜਾਬ ਵਿਚ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ ਕਾਲਜ਼ ਤੇ ਹੋਰ ਅਦਾਰੇ
- bhagattanya93
- Sep 21
- 1 min read
21/09/2025

ਸਤੰਬਰ ਮਹੀਨਾ ਖਤਮ ਹੋਣ ਨੂੰ ਆ ਗਿਆ ਹੈ ਅਤੇ ਜਾਂਦੇ-ਜਾਂਦੇ ਇਸ ਮਹੀਨੇ ਪੰਜਾਬ ਵਿਚ ਇੱਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ। ਇਸ ਦਿਨ ਸੂਬੇ ਵਿੱਚ ਜਨਤਕ ਛੁੱਟੀ ਰਹਿਣ ਵਾਲੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ, 22 ਸਤੰਬਰ, ਸੋਮਵਾਰ ਨੂੰ ਮਹਾਰਾਜਾ ਅਗਰਸੇਨ ਜਯੰਤੀ ਦੇ ਮੌਕੇ ‘ਤੇ ਪੂਰੇ ਸੂਬੇ ਵਿੱਚ ਛੁੱਟੀ ਰਹੇਗੀ। ਇਸ ਕਾਰਨ ਸੂਬੇ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਦੱਸ ਦੇਈਏ ਕਿ ਮਹਾਰਾਜਾ ਅਗਰਸੇਨ ਕਰਮਯੋਗੀ ਲੋਕਨਾਇਕ, ਯੁੱਗ ਪੁਰਸ਼, ਤਪੱਸਵੀ, ਰਾਮ ਰਾਜ ਦੇ ਸਮਰਥਕ ਅਤੇ ਮਹਾਨ ਦਾਨੀ ਸਨ। ਉਹ ਦੁਆਪਰ ਯੁਗ ਦੇ ਅੰਤ ਅਤੇ ਕਲਿਯੁਗ ਦੇ ਸ਼ੁਰੂ ਵਿੱਚ ਪੈਦਾ ਹੋਏ ਸੀ। ਉਹ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਮਕਾਲੀ ਸਨ। ਮਹਾਰਾਜਾ ਅਗਰਸੇਨ ਦਾ ਜਨਮ ਅਸ਼ਵਿਨ ਸ਼ੁਕਲ ਪ੍ਰਤੀਪਦਾ ਹੋਇਆ ਸੀ, ਜਿਸ ਨੂੰ ਅਗਰਸੇਨ ਜੈਅੰਤੀ ਵਜੋਂ ਮਨਾਇਆ ਜਾਂਦਾ ਹੈ।





Comments