google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜ ਤੱਤਾਂ 'ਚ ਵਿਲੀਨ ਹੋਏ ਰਾਜਵੀਰ ਜਵੰਦਾ, ਅੰਤਿਮ ਦਰਸ਼ਨਾਂ ਲਈ ਪ੍ਰਸ਼ੰਸਕਾਂ ਤੇ ਗਾਇਕਾਂ ਦਾ ਉਮੜਿਆ ਸੈਲਾਬ

  • bhagattanya93
  • Oct 9, 2025
  • 1 min read

09/10/2025

ਬੇਹੱਦ ਸੁਰੀਲੀ ਆਵਾਜ਼ ਦੇ ਮਾਲਕ ਤੇ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰ ਦਿਲ ਅਜ਼ੀਜ਼ ਪੰਜਾਬੀ ਗਾਇਕ ਰਾਜਵੀਰ ਜਵੰਦਾ ਪਿਛਲੇ 11 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਆਖਰ ਜ਼ਿੰਦਗੀ ਦੀ ਜੰਗ ਹਾਰ ਗਿਆ। ਉਨ੍ਹਾਂ ਦਾ ਬੁੱਧਵਾਰ, 8 ਅਕਤੂਬਰ ਨੂੰ ਸਵੇਰੇ 10:55 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਜਗਰਾਓਂ ਦੇ ਪਿੰਡ ਪੋਨਾ ਵਿਖੇ ਕੀਤਾ ਗਿਆ। ਰਾਜਵੀਰ ਦਾ ਸਸਕਾਰ 11 ਵਜੇ ਹੋਣਾ ਸੀ ਪਰ ਕੁਝ ਦੇਰੀ ਹੋਣ ਕਾਰਨ ਉਨ੍ਹਾਂ ਨੂੰ 1 ਵਜੇ ਅਗਨ ਭੇਟ ਕੀਤਾ ਗਿਆ। ਇਸ ਤਰ੍ਹਾਂ ਇਕ ਸੁਰੀਲੀ ਆਵਾਜ਼ ਸਦਾ ਲਈ ਖਾਮੋਸ਼ ਹੋ ਗਈ ਅਤੇ ਸੁਨੱਖਾ ਗੱੱਭਰੂ ਪੰਜ ਤੱਤਾਂ ਵਿਚ ਵਿਲੀਨ ਹੋ ਗਿਆ। ਦੱਸ ਦੇਈਏ ਕਿ ਰਾਜਵੀਰ ਦਾ ਅੰਤਿਮ ਸੰਸਕਾਰ ਪਿੰਡ ਦੇ ਸਰਕਾਰੀ ਸਕੂਲ ਦੇ ਨੇੜੇ ਉਸ ਗਰਾਉਂਡ ਵਿੱਚ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਗਾਇਕੀ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।


Comments


Logo-LudhianaPlusColorChange_edited.png
bottom of page