google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੁੱਤ ਵੱਲੋਂ ਆਪਣੇ ਹੀ ਮਾਂ-ਬਾਪ ਦਾ ਬੇਰਹਿਮੀ ਨਾਲ ਕ+ਤ+ਲ ! ਜ਼ਮੀਨੀ ਵਿਵਾਦ !

  • Dec 12, 2023
  • 1 min read

12/12/2023

ਬੇਂਗਲੁਰੂ ਵਿੱਚ ਇੱਕ ਪੁੱਤਰ ਨੇ ਆਪਣੇ ਮਾਤਾ-ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸ ਪੁੱਤ ਨੂੰ ਮਾਂ-ਬਾਪ ਨੇ ਜਨਮ ਤੋਂ ਲੈ ਕੇ ਜਵਾਨੀ ਤੱਕ ਬੜੇ ਪਿਆਰ ਨਾਲ ਪਾਲਿਆ, ਉਹੀ ਉਨ੍ਹਾਂ ਦਾ ਕਾਤਲ ਬਣ ਗਿਆ।

ਜਾਇਦਾਦ ਦੇ ਝਗੜੇ ਕਾਰਨ ਖੂਨੀ ਰਿਸ਼ਤੇ ਨਫਰਤ ਵਿੱਚ ਬਦਲ ਗਏ। ਜਦੋਂ ਮਾਪਿਆਂ ਨੇ ਆਪਣੀ ਜਾਇਦਾਦ ਆਪਣੇ ਇਕਲੌਤੇ ਪੁੱਤਰ ਅਤੇ ਧੀਆਂ ਵਿਚਕਾਰ ਵੰਡਣ ਦਾ ਫੈਸਲਾ ਕੀਤਾ। ਹਾਲਾਂਕਿ ਮਾਤਾ-ਪਿਤਾ ਦਾ ਇਸ ਫ਼ੈਸਲੇ ਤੋਂ ਬੇਟਾ ਨਾਰਾਜ਼ ਸੀ।

ਜਿਸ ਤੋਂ ਬਾਅਦ ਉਸ ਨੇ ਆਪਣੇ ਹੀ ਮਾਤਾ-ਪਿਤਾ ਨੂੰ ਮਾਰਨ ਦਾ ਫੈਸਲਾ ਕਰ ਲਿਆ। ਹੋਸਕੋਟ ਜ਼ਿਲ੍ਹੇ ਦੇ ਨੇੜੇ ਸੁਲੀਬੇਲੇ ਪਿੰਡ ਵਿੱਚ ਪੁੱਤ ਨੇ ਮੌਕਾ ਪਾ ਕੇ ਆਪਣੇ ਮਾਤਾ-ਪਿਤਾ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ।

ਇੰਨਾ ਹੀ ਨਹੀਂ ਕਤਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਘਰ ‘ਚ ਬੰਦ ਕਰ ਦਿੱਤਾ ਤਾਂ ਜੋ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ। ਮ੍ਰਿਤਕਾਂ ਦੀ ਪਛਾਣ  ਰਾਮਕ੍ਰਿਸ਼ਨੱਪਾ ਅਤੇ ਮੁਨੀਰਾਮੱਕਾ ਵਜੋਂ ਹੋਈ ਹੈ।

ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਅਤੇ ਪੁਲਿਸ ਨੇ ਜਦੋਂ ਸ਼ੱਕ ਦੇ ਆਧਾਰ ‘ਤੇ ਦੋਸ਼ੀ ਲੜਕੇ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਪਹਿਲਾਂ ਤਾਂ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ| ਹਾਲਾਂਕਿ, ਪੁਲਿਸ ਨੂੰ ਉਸਦੇ ਬਿਆਨਾਂ ਤੋਂ ਸ਼ੱਕ ਹੋਇਆ ਅਤੇ ਪੁਲਿਸ ਇਹ ਪਤਾ ਲਗਾਉਣ ਵਿੱਚ ਕਾਮਯਾਬ ਹੋ ਗਈ ਕਿ ਉਹ ਹੀ ਕਾਤਲ ਸੀ।

ਦੱਸ ਦੇਈਏ ਕਿ ਮ੍ਰਿਤਕ ਜੋੜੇ ਦੀਆਂ ਚਾਰ ਧੀਆਂ ਅਤੇ ਇੱਕ ਪੁੱਤਰ ਸੀ। ਜੋੜੇ ਨੇ ਆਪਣੀਆਂ ਸਾਰੀਆਂ ਧੀਆਂ ਦੇ ਵਿਆਹ ਕਰਵਾ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਮਾਪਿਆਂ ਨੇ ਦੋ ਏਕੜ ਜ਼ਮੀਨ ਨੂੰ ਛੱਡ ਕੇ ਬਾਕੀ ਸਾਰੀ ਜਾਇਦਾਦ ਆਪਣੀ ਧੀ ਅਤੇ ਪੁੱਤਰ ਵਿਚਕਾਰ ਵੰਡਣ ਦਾ ਫੈਸਲਾ ਕੀਤਾ ਸੀ। ਜਿਸ ਦੀ ਕੀਮਤ ਕਰੋੜਾਂ ਵਿੱਚ ਹੈ। ਪੁਲੀਸ ਨੇ ਮੁਲਜ਼ਮ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Comments


Logo-LudhianaPlusColorChange_edited.png
bottom of page