ਪ੍ਰਾਪਟੀ ਡੀਲਰ ਦੇ ਦਫ਼ਤਰ 'ਚ ਚੱਲੀਆਂ ਗੋਲੀਆਂ; ਹਾਲਤ ਗੰਭੀਰ
- bhagattanya93
- Aug 15
- 1 min read
15/08/2025

ਵੀਰਵਾਰ ਸਵੇਰੇ ਵਕਤ ਕਰੀਬ 11 ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਟਾਂਡਾ ਇਲਾਕੇ ਵਿੱਚ ਪ੍ਰਾਪਟੀ ਡੀਲਰ ਦਾ ਕੰਮ ਕਰਨ ਵਾਲੇ ਇੱਕ ਨੌਜਵਾਨ ਵਿਅਕਤੀ ਦੇ ਦਫ਼ਤਰ ਅੰਦਰ ਵੜ ਗੋਲ਼ੀਆਂ ਮਾਰੀਆਂ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ ਵਿਚ ਉਕਤ ਪ੍ਰਾਪਟੀ ਡੀਲਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਇਕੱਠੇ ਹੋਏ ਨੇੜਲੇ ਦੁਕਾਨਦਾਰਾਂ ਵਲੋਂ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਜ਼ਖ਼ਮੀ ਦੀ ਪਛਾਣ ਸੰਦੀਪ ਸੈਣੀ ਪੁੱਤਰ ਜੋਗਿੰਦਰ ਸਿੰਘ ਵਾਸੀ ਉੜਮੁੜ ਵਜੋਂ ਹੋਈ ਹੈ। ਹਮਲਾਵਰਾਂ ਵਲੋਂ ਗੋਲੀਆਂ ਚਲਾਉਣ ਵੇਲੇ ਉਕਤ ਪ੍ਰਾਪਟੀ ਡੀਲਰ ਆਪਣੇ ਦਫਤਰ ਵਿਚ ਇਕੱਲਾ ਬੈਠਾ ਸੀ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਵਾਰਦਾਤ ਮੌਕੇ ਹਮਲਾਵਰਾਂ ਮੋਟਰਸਾਈਕਲ ਕਿਤੇ ਦੂਰ ਖੜਾ ਕਰ ਦਿੱਤਾ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੋਟਰਸਾਈਕਲ 'ਤੇ ਫਰਾਰ ਹੋ ਗਏ। ਸੂਚਨਾ ਮਿਲਣ ਤੇ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।





Comments