ਮਜੀਠੀਏ ਦੇ ਹੱਕ 'ਚ ਜਾਂਦੇ ਬਰਨਾਲਾ ਦੇ ਅਕਾਲੀ ਆਗੂ ਪੁਲਿਸ ਨੇ ਫੜੇ, ਹਿਰਾਸਤ 'ਚ ਲੈ ਕੇ ਧਨੌਲਾ ਥਾਣੇ ਲਿਆਂਦੇ
- bhagattanya93
- Jul 2
- 1 min read
02/07/2025

ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਸਰਕਾਰ ਦਾ ਵਿਰੋਧ ਕਰਨ ਲਈ ਪਹੁੰਚ ਰਹੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਪੰਜਾਬ ਪੁਲਿਸ ਨੇ ਬਡਬਰ ਟੋਲ ਪਲਾਜੇ ਵਿਖੇ ਰੋਕ ਲਿਆ । ਬਰਨਾਲਾ ਪੁਲਿਸ ਦੇ ਐਸਪੀਐੱਚ ਰਜੇਸ਼ ਕੁਮਾਰ ਛਿੱਬਰ ਦੀ ਅਗਵਾਈ 'ਚ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਬੱਸ 'ਚ ਬਿਠਾ ਧਨੌਲਾ ਥਾਣੇ ਲਿਆਂਦਾ ਗਿਆ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਦੀ ਅਗਵਾਈ 'ਚ ਇਹ ਕਾਫਲਾ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਬਰਨਾਲਾ ਤੋਂ ਰਵਾਨਾ ਹੋਇਆ ਸੀ।

ਹਾਈਵੇ ਰੋਡ 'ਤੇ ਸਥਿਤ ਵਾਰਡਵਰ ਟੋਲ ਪਲਾਜਾ 'ਤੇ ਉਨ੍ਹਾਂ ਨੂੰ ਬਰਨਾਲਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅਕਾਲੀ ਆਗੂ ਤੇ ਵਰਕਰਾਂ ਨੇ ਜਿੱਥੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਇਹ ਭਗਵੰਤ ਮਾਨ ਦੀ ਬੌਖਲਾਹਟ ਹੈ ਜੋ ਅਕਾਲੀਆਂ ਤੋਂ ਡਰ ਚੁੱਕਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਅਕਾਲੀ ਨਾ ਇੰਦਰਾ ਤੋਂ ਡਰੇ ਨਾ ਕਿਸੇ ਹੋਰ ਹਾਕਮ ਅੱਗੇ ਝੁਕੇ , ਤੂੰ ਕਮੇਡੀਅਨ ਭਗਵੰਤ ਮਾਨ ਇਨ੍ਹਾਂ ਨੂੰ ਕਿਥੋਂ ਡਰਾ ਲਵੇਂਗਾ। ਸਾਬਕਾ ਕੌਂਸਲਰ ਤਜਿੰਦਰ ਸਿੰਘ ਸੋਨੀ ਜਾਗਲ ਤੇ ਬੇਅੰਤ ਬਾਠ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।







Comments