google-site-verification=ILda1dC6H-W6AIvmbNGGfu4HX55pqigU6f5bwsHOTeM
top of page

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਹਟਾਇਆ, ਦਿੱਤੇ ਸਨ ਵਿਵਾਦਿਤ ਬਿਆਨ

  • Nov 14, 2023
  • 1 min read

14/11/2023

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਭਾਰਤੀ ਮੂਲ ਦੀ ਸੁਏਲਾ ਨੇ ਹਾਲ ਹੀ ‘ਚ ਕਈ ਵਿਵਾਦਿਤ ਬਿਆਨ ਦਿੱਤੇ ਸਨ। ਖਾਸ ਤੌਰ ‘ਤੇ ਉਨ੍ਹਾਂ ਨੇ ਫਲਸਤੀਨ ਮੁੱਦੇ ‘ਤੇ ਸਰਕਾਰ ਦੀ ਨੀਤੀ ਦੇ ਖਿਲਾਫ ਬਿਆਨ ਦਿੱਤੇ ਸਨ।

ਦੱਸ ਦਈਏ ਕਿ ਕਈ ਦਿਨਾਂ ਤੋਂ ਸੁਨਕ ਦੀ ਪਾਰਟੀ ਦੇ ਅੰਦਰੋਂ ਇਹ ਮੰਗ ਉਠਾਈ ਜਾ ਰਹੀ ਸੀ ਕਿ ਸੁਏਲਾ ਦੀ ਬਿਆਨਬਾਜ਼ੀ ਬਰਤਾਨੀਆ ਦੀ ਮੱਧ ਪੂਰਬ ਨੀਤੀ ਦੇ ਵਿਰੁੱਧ ਹੈ ਅਤੇ ਉਹ ਅਜਿਹੇ ਬਿਆਨ ਦੇ ਰਹੀ ਹੈ, ਜੋ ਬਰਤਾਨੀਆ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦਾ ਸੰਕੇਤ ਹੈ। ਹਾਲ ਹੀ ਵਿੱਚ ਉਸਨੇ ਬ੍ਰਿਟਿਸ਼ ਪੁਲਿਸ ਦੀ ਵੀ ਤਾੜਨਾ ਕੀਤੀ ਸੀ, ਹਾਲਾਂਕਿ ਪੁਲਿਸ ਉਸਦੇ ਅਧੀਨ ਕੰਮ ਕਰਦੀ ਹੈ।



Comments


Logo-LudhianaPlusColorChange_edited.png
bottom of page