ਬਸ ਤੋਂ ਬਾਹਰ ਦੇਖ ਰਹੇ 11 ਸਾਲਾ ਬੱਚੇ ਦਾ ਸਿਰ ਧੜ ਨਾਲੋਂ ਹੋਇਆ ਵੱਖ, ਪਿਤਾ ਸਿਰ ਨੂੰ ਧੜ ਨਾਲ ਜੋੜਨ ਦੀ ਕਰਦਾ ਰਿਹਾ ਕੋਸ਼ਿਸ਼
- bhagattanya93
- Jun 23
- 1 min read
23/06/2025

ਭਰਾਵਾਂ ਦੀ ਬਰਾਤ ’ਚ ਬੱਸ ਰਾਹੀਂ ਜਾ ਰਹੇ 11 ਸਾਲ ਦੇ ਬੱਚੇ ਅਲੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਤੇ ਸਿਰ ਜ਼ਮੀਨ ’ਤੇ ਡਿਗ ਪਿਆ। ਗੱਡੀ ਵਿੱਚੋਂ ਉਤਰ ਰਹੇ ਪਿਤਾ ਨੂੰ ਅਲੀ ਬੱਸ ਦੀ ਖਿੜਕੀ ਤੋਂ ਦੇਖ ਰਿਹਾ ਸੀ, ਉਦੋਂ ਹੀ ਤੇਜ਼ ਰਫਤਾਰ ਲੋਡਰ ਦੀ ਚਪੇਟ ਵਿੱਚ ਆ ਗਿਆ। ਧੜ ਨੂੰ ਬੱਸ ਵਿੱਚ ਤੜਫਦੇ ਦੇਖ ਕੇ ਹਰ ਕੋਈ ਡਰ ਗਿਆ। ਪਿਤਾ ਸੜਕ ਤੋਂ ਸਿਰ ਆਪਣੇ ਹੱਥਾਂ ’ਚ ਚੁੱਕ ਕੇ ਲਿਆਇਆ। ਪਿਤਾ ਕਦੇ ਧੜ ਨਾਲ ਸਿਰ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਤੇ ਕਦੇ ਉਸਦੇ ਚਿਹਰੇ ’ਤੇ ਲੱਗੀ ਮਿੱਟੀ ਹਟਾਉਣ ਦੀ। ਪੂਰੀ ਬੱਸ ’ਚ ਹਾਹਕਾਰ ਮਚ ਗਈ। ਵਿਆਹ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ। ਪੁਲਿਸ ਨੇ ਲੋਡਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।





Comments