ਭਿਖਾਰੀਆਂ ਦੇ DNA ਟੈਸਟ ਕਰਾਉਣਾ ਸਰਕਾਰ ਦਾ ਚੰਗਾ ਉਪਰਾਲਾ, ਸੂਬੇ ਅੰਦਰ ਦਿਨੋਂ ਦਿਨ ਵੱਧ ਰਹੀ ਭਿਖਾਰੀਆਂ ਦੀ ਗਿਣਤੀ ਨੂੰ ਪਵੇਗੀ ਠੱਲ੍ਹ
- bhagattanya93
- Jul 25
- 1 min read
25/07/2025

ਐਂਟੀ ਕੁਰੱਪਸ਼ਨ ਸੁਸਾਇਟੀ ਦੀ ਮੀਟਿੰਗ ਮੁੱਖ ਦਫਤਰ ਤਰਨਤਾਰਨ ਵਿਖੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿਚ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਭਿਖਾਰੀਆਂ ਦੇ ਡੀਐੱਨਏ ਟੈਸਟ ਕਰਾਉਣ ਦੇ ਕੀਤੇ ਗਏ ਫੈਸਲੇ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋ ਭਿਖਾਰੀਆਂ ਦੇ ਡੀਐੱਨਏ ਕਰਾਉਣ ਦਾ ਲਿਆ ਫੈਸਲਾ ਲਿਆ ਇਕ ਚੰਗਾ ਉਪਰਾਲਾ ਹੈ। ਜਿਸ ਦੀ ਉਹ ਆਪਣੀ ਸੁਸਾਇਟੀ ਵੱਲੋਂ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸੂਬੇ ਵਿਚ ਵੱਧ ਰਹੀ ਭਿਖਾਰੀਆਂ ਦੀ ਗਿਣਤੀ ਨੂੰ ਠੱਲ੍ਹ ਪਵੇਗੀ। ਉਥੇ ਹੀ ਬਹੁਤ ਸਾਰੇ ਬੱਚਿਆਂ ਨੂੰ ਛੋਟੀ ਉਮਰ ਤੋਂ ਭੀਖ ਮੰਗਾਉਣ ਵਾਲੀ ਵਧ ਰਹੀ ਪਰੰਪਰਾ ਨੂੰ ਵੀ ਰੁਕੇਗੀ। ਆਪਣੇ ਮਾਪਿਆਂ ਨਾਲੋਂ ਵਿਛੜੇ ਅਨੇਕਾਂ ਹੀ ਬੱਚੇ ਆਪਣੇ ਮਾਪਿਆਂ ਕੋਲ ਚਲੇ ਜਾਣਗੇ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਟਿੰਕੂ, ਕਾਨੂੰਨੀ ਸਲਾਹਕਾਰ ਐਡਵੋਕੇਟ ਆਦੇਸ਼ ਅਗਨੀਹੋਤਰੀ, ਜ਼ਿਲ੍ਹਾ ਚੇਅਰਮੈਨ ਅਰੁਣ ਕੁਮਾਰ ਗੱਬਰ, ਜਰਨਲ ਸਕੱਤਰ ਪੰਜਾਬ ਸੁਖਬਾਜ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਪੰਜਾਬ ਰਾਜਾ ਰਣਵੀਰ ਸਿੰਘ, ਵਾਈਸ ਪ੍ਰਧਾਨ ਪੰਜਾਬ ਕਰਨ ਅਰੋੜਾ, ਜਨਰਲ ਸਕੱਤਰ ਰਵੀ ਅਰੋੜਾ ਆਦਿ ਵੀ ਮੌਜੂਦ ਸਨ।





Comments