ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਦਾ ਕੋਈ ਪ੍ਰਸਤਾਵ ਨਹੀਂ
- bhagattanya93
- Aug 17, 2023
- 1 min read
ਚੰਡੀਗੜ੍ਹ, 17 ਅਗਸਤ 2023

ਪੰਜਾਬ ਕੈਬਨਿਟ 'ਚ ਰੱਦੋ ਬਦਲ ਦੀਆਂ ਚੱਲ ਰਹੀਆਂ ਸੋਸ਼ਲ ਮੀਡੀਆ 'ਤੇ ਖ਼ਬਰਾਂ ਨੂੰ ਅੱਜ ਸੀਐਮ ਭਗਵੰਤ ਮਾਨ ਨੇ ਵਿਰਾਮ ਲਗਾ ਦਿੱਤਾ ਹੈ। ਸੀਐਮ ਮਾਨ ਨੇ ਸਪੱਸ਼ਟ ਕੀਤਾ ਕਿ, ਪੰਜਾਬ ਕੈਬਨਿਟ ਵਿੱਚ ਰੱਦੋ ਬਦਲ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ, ਫਿਲਹਾਲ ਕੈਬਨਿਟ ਵਿੱਚ ਕੋਈ ਰੱਦੋ ਬਦਲ ਨਹੀਂ ਹੋਵੇਗਾ, ਕਿਉਂਕਿ ਸਾਡੀ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ।


Comments