ਲੁਧਿਆਣਾ ਪੱਛਮ ਵਿਧਾਨ ਸਭਾ ਜਿਮਨੀ ਚੋਣ ,ਭਾਜਪਾ ਵੱਲੋਂ ਉਮੀਦਵਾਰ....
- bhagattanya93
- May 15
- 2 min read
Updated: May 16
ਲੁਧਿਆਣਾ 15 ਮਈ

ਹੁਣ ਜਦ ਕਿ ਪੰਜਾਬ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮ ਦੀਆਂ ਜ਼ਿਮਨੀ ਚੋਣਾਂ ਦੀ ਮਿਤੀ ਨੇੜੇ ਆ ਰਹੀ ਹੈ ਤਾਂ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੇ ਆਪਣੀ ਮੁਹਿੰਮ ਹੋਰ ਵੀ ਤੇਜ਼ ਕਰ ਦਿੱਤੀ ਹੈ। ਉਥੇ ਹੀ ਭਾਰਤੀ ਜਨਤਾ ਪਾਰਟੀ ਨੇ ਹਜੇ ਤੱਕ ਇਸ ਸੀਟ ਲਈ ਆਪਣਾ ਉਮੀਦਵਾਰ ਨਹੀਂ ਐਲਾਨਿਆ ਸੀ। ਹੁਣ ਸਥਿਤੀ ਸਪਸ਼ਟ ਹੋਣ ਲੱਗੀ ਹੈ ਕਿ ਇਹ ਉਮੀਦਵਾਰ ਭਾਜਪਾ ਵੱਲੋਂ ਇਕ ਦੋ ਦਿਨਾਂ ਵਿੱਚ ਐਲਾਨ ਕਰ ਦਿੱਤਾ ਜਾਵੇਗਾ। ਵੈਸੇ ਤਾਂ ਭਾਜਪਾ ਦੀ ਟਿਕਟ ਲਈ ਪਾਰਟੀ ਅੰਦਰ ਅਨੇਕਾਂ ਦਾਵੇਦਾਰ ਹਨ , ਪਰ ਇਹ ਟਿਕਟ ਕਿਸੇ ਮਹਿਲਾਂ ਨੂੰ ਦਿੱਤੇ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਪਾਰਟੀ ਵਿੱਚ ਚਰਚਾ ਜ਼ੋਰਾਂ ਸ਼ੋਰਾਂ ਤੇ ਹੈ ਕਿ ਰਾਸ਼ੀ ਅਗਰਵਾਲ ਇਹ ਸੀਟ ਲਈ ਉਮੀਦਵਾਰ ਹੋ ਸਕਦੇ ਹਨ। ਰਾਸ਼ੀ ਅਗਰਵਾਲ ਨੇ ਕਾਂਗਰਸ ਪਾਰਟੀ ਛੱਡ ਕੇ ਕੁਝ ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਰਾਸ਼ੀ ਅਗਰਵਾਲ ਦੀ ਬਤੌਰ ਭਾਜਪਾ ਲੀਡਰ ਸਰਗਰਮੀਆਂ ਵੀ ਕਾਫੀ ਤੇਜ਼ ਹਨ ਅਤੇ ਪਾਰਟੀ ਵਿੱਚ ਹਰ ਮੁੱਦੇ ਉੱਤੇ ਸਰਗਰਮ ਰਹਿੰਦੇ ਹਨ। ਜਿਸ ਤਰਾਂ ਕਿ ਜਾਹਿਰ ਹੈ ਕਿ ਇਸ ਚੋਣ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਮ ਪੀ ਸੰਜੀਵ ਅਰੋੜਾ ਨੂੰ ਖੜਾ ਕੀਤਾ ਜਦਕਿ ਇਸ ਤੋਂ ਮਗਰੋਂ ਕਾਂਗਰਸ ਪਾਰਟੀ ਨੇ ਸਾਬਕਾ ਕੈਬਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਅਤੇ ਕੁਝ ਦਿਨ ਪਹਿਲੋਂ ਹੀ ਅਕਾਲੀ ਦਲ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਇਹ ਟਿਕਟ ਦਿੱਤੀ ਹੈ।ਭਾਜਪਾ ਵੱਲੋਂ ਅੱਜ ਕੱਲ ਵਿੱਚ ਟਿਕਟ ਦਾ ਐਲਾਨ ਹੋ ਸਕਦਾ ਹੈ। ਇਹ ਵੀ ਚਰਚਾ ਚੱਲ ਰਹੀ ਹੈ ਕਿ ਹੁਣ ਅਗਲੇ ਕੁਝ ਦਿਨਾਂ ਵਿੱਚ ਚੋਣ ਸ਼ਡਿਊਲ ਦਾ ਵੀ ਐਲਾਨ ਹੋ ਸਕਦਾ ਹੈ। ਜਿਸ ਤੋਂ ਬਾਅਦ ਸਭ ਪਾਰਟੀਆਂ ਹੋਰ ਵੀ ਸਰਗਰਮ ਹੋ ਜਾਣਗੀਆਂ। ਇਸ ਦੇ ਨਾਲ ਹੀ ਕੁਝ ਆਜ਼ਾਦ ਉਮੀਦਵਾਰਾਂ ਦੇ ਮੈਦਾਨ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਭ ਤੋਂ ਪਹਿਲੋਂ ਕ੍ਰਿਸਚਨ ਲੀਡਰ ਅਤੇ ਸਰਬ ਸਾਂਝੇ ਉਮੀਦਵਾਰ ਐਲਬਰਟ ਦੂਆ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਤੇ ਹਲਕਾ ਵੈਸਟ ਵਿੱਚ ਉਹ ਕਾਫੀ ਸਰਗਰਮ ਹਨ। ਉਹ ਵੀ ਇਹਨਾਂ ਉਮੀਦਵਾਰਾਂ ਤੇ ਇੱਕ ਚੈਲੇੰਜ ਬਣ ਕੇ ਸਾਹਮਣੇ ਉਭਰੇ ਹਨ। ਲੁਧਿਆਣਾ ਨਿਵਾਸੀਆਂ ਦੇ ਸਾਹਮਣੇ ਹੁਣ ਵੇਖਣਾ ਹੈ ਕਿ ਚੋਣ ਸ਼ੈਡਿਊਲ ਦਾ ਐਲਾਨ ਕਦ ਹੋ ਸਕਦਾ ਹੈ ਅਤੇ ਫਿਰ ਇਹ ਸੀਟ ਕਿਸ ਦੀ ਝੋਲੀ ਪੈਂਦੀ ਹੈ।






Comments