ਲੁਧਿਆਣਾ 'ਚ ਭਾਜਪਾ ਨੂੰ ਵੱਡਾ ਝਟਕਾ !
- bhagattanya93
- Jun 2
- 1 min read
02/06/2025

ਆਮ ਆਦਮੀ ਪਾਰਟੀ ਨੂੰ ਲੁਧਿਆਣਾ ਵਿੱਚ ਮਿਲੀ ਵੱਡੀ ਮਜਬੂਤੀ ਹੈ। ਐਤਵਾਰ ਨੂੰ ਭਾਜਪਾ ਨੇਤਾ ਮਨਦੀਪ ਭਨੋਟ ਆਪਣੇ ਸਮਰਥਕਾਂ ਨਾਲ 'ਆਪ' ਵਿੱਚ ਹੋਏ ਸ਼ਾਮਲ। ਆਪ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਅਰੋੜਾ ਦੇ ਨਾਲ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਅਤੇ 'ਆਪ' ਵਿਧਾਇਕ ਵੀ ਮੌਜੂਦ ਸਨ।
ਲੁਧਿਆਣਾ ਦੇ ਰਾਜਨੀਤਿਕ ਦ੍ਰਿਸ਼ ਵਿੱਚ ਇੱਕ ਪ੍ਰਮੁੱਖ ਹਸਤੀ, ਮਨਦੀਪ ਭਨੋਟ ਲੁਧਿਆਣਾ ਪੱਛਮੀ ਤੋਂ ਸਾਬਕਾ ਸਰਕਲ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਮਾਲਵਾ ਜ਼ੋਨ ਦੇ ਮੀਤ ਪ੍ਰਧਾਨ ਸਮੇਤ ਕਈ ਮੁਖ ਅਹੁਦਿਆਂ 'ਤੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ, 2018 ਵਿੱਚ ਉਨ੍ਹਾਂ ਨੇ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਵਜੋਂ ਲੁਧਿਆਣਾ ਦੀ ਕਾਰਪੋਰੇਸ਼ਨ ਚੋਣ ਵੀ ਲੜੀ ਸੀ ਅਤੇ 2018 ਤੋਂ ਭਾਜਪਾ ਦੇ ਵਾਰਡ ਇੰਚਾਰਜ ਸਨ।





Comments