ਲੁਧਿਆਣਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ, ਪਹਿਲੇ ਰੁਝਾਨਾਂ 'ਚ 'ਆਪ' ਦੇ ਸੰਜੀਵ ਅਰੋੜਾ ਅੱਗੇ
- bhagattanya93
- Jun 23
- 1 min read
23/06/2025

ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਘੁਮਾਰ ਮੰਡੀ ਸਥਿਤ ਕੁੜੀਆਂ ਦੇ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਪੋਸਟ ਵੈਲਟ ਪੇਪਰਾਂ ਦੀ ਗਿਣਤੀ ਨਾਲ ਵਿੱਚ ਸ਼ੁਰੂ ਹੋ ਗਿਆ ਹੈ। 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ 14 ਗੇੜ ਵਿੱਚ ਮੁਕੰਮਲ ਹੋਵੇਗਾ।
ਪਹਿਲੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨਾਲੋਂ 1269 ਵੋਟਾਂ ਅੱਗੇ ਚੱਲ ਰਹੇ ਹਨ। ਆਪ ਦੇ ਸੰਜੀਵ ਅਰੋੜਾ ਨੂੰ 2895 ਅਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626 ਵੋਟਾਂ ਮਿਲੀਆਂ ਹਨ ਜਦ ਕਿ ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ ਹਨ ਹੁਣ ਈਵੀਐਮ ਮਸ਼ੀਨਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ।






Comments