ਲੁਧਿਆਣਾ 'ਚ ਛੇ ਨਵੀਆਂ ਸੈਕਟਰਲ ਉਦਯੋਗਿਕ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰ ਨਾਮਜ਼ਦ
- Ludhiana Plus
- Jul 27
- 3 min read
27/07/2025

ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਚਤ ਭਵਨ ਵਿਖੇ 6 ਨਵੀਆਂ ਸੈਕਟਰਲ ਉਦਯੋਗਿਕ ਕਮੇਟੀਆਂ ਦੇ ਚੇਅਰਮੈਨਾਂ ਤੇ ਮੈਂਬਰਾਂ ਦਾ ਐਲਾਨ ਕੀਤਾ। ਅਰੋੜਾ ਨੇ ਕਿਹਾ ਕਿ ਸੂਬੇ ਦੀ ਉਦਯੋਗਿਕ ਨੀਤੀ ਨੂੰ ਮਜ਼ਬੂਤ ਕਰਨ ਤੇ ਕਾਰੋਬਾਰ ਕਰਨ ਵਿੱਚ ਸੌਖ ਨੂੰ ਬਿਹਤਰ ਬਣਾਉਣ ਲਈ ਉਦਯੋਗ ਮਾਹਰਾਂ ਤੋਂ ਸੁਝਾਅ ਇਕੱਠੇ ਕਰਨ ਲਈ ਹੀ ਸਰਕਾਰ ਵੱਲੋਂ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਕਮੇਟੀਆਂ ਵਿੱਚ ਵਿਭਿੰਨ ਉਦਯੋਗਿਕ ਖੇਤਰਾਂ ਦੇ ਮੈਂਬਰ ਸ਼ਾਮਲ ਹਨ ਅਤੇ ਇਹ ਖੇਤਰ-ਵਿਸ਼ੇਸ਼ ਨੀਤੀਗਤ ਉਪਾਵਾਂ ਦੀ ਸਿਫ਼ਾਰਸ਼ ਕਰਨ ਲਈ ਥਿੰਕ ਟੈਂਕ ਵਜੋਂ ਕੰਮ ਕਰਨਗੇ।
ਨਵੀਆਂ ਕਮੇਟੀਆਂ ਖੇਡਾਂ/ਚਮੜੇ ਦੇ ਸਾਮਾਨ, ਮਸ਼ੀਨ/ਹੱਥ ਟੂਲ, ਫੂਡ ਪ੍ਰੋਸੈਸਿੰਗ ਤੇ ਡੇਅਰੀ, ਸੈਰ-ਸਪਾਟਾ ਤੇ ਪ੍ਰਾਹੁਣਚਾਰੀ, ਭਾਰੀ ਮਸ਼ੀਨਰੀ ਅਤੇ ਫਰਨੀਚਰ ਤੇ ਪਲਾਈ ਇੰਡਸਟਰੀ ’ਤੇ ਕੇਂਦ੍ਰਿਤ ਹਨ। ਅਰੋੜਾ ਨੇ ਕਿਹਾ ਕਿ ਹਰੇਕ ਕਮੇਟੀ ਦਾ ਮੁੱਖ ਕੰਮ ਪੰਜਾਬ ਦੇ ਵਿਲੱਖਣ ਉਦਯੋਗਿਕ ਈਕੋ ਸਿਸਟਮ ਦੇ ਨਾਲ-ਨਾਲ ਢਾਂਚਾਗਤ ਤੇ ਵਿੱਤੀ ਸੰਦਰਭ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਖਾਸ ਖੇਤਰ ਲਈ ਅਨੁਕੂਲਿਤ ਉਦਯੋਗਿਕ ਢਾਂਚਾ/ਨੀਤੀ ਲਈ ਸਰਕਾਰ ਨੂੰ ਢਾਂਚਾਗਤ ਇਨਪੁਟ ਪ੍ਰਦਾਨ ਕਰਨਾ ਹੈ। ਕਮੇਟੀਆਂ 1 ਅਕਤੂਬਰ 2025 ਤੱਕ ਲਿਖਤੀ ਰੂਪ ਵਿੱਚ ਇਹ ਸਿਫ਼ਾਰਸ਼ਾਂ ਜਮ੍ਹਾਂ ਕਰਾਉਣਗੀਆਂ। ਹਰੇਕ ਕਮੇਟੀ ਵਿੱਚ ਇੱਕ ਚੇਅਰਪਰਸਨ ਤੇ ਉਦਯੋਗ ਤੋਂ ਕੁੱਝ ਮੈਂਬਰ ਹੋਣਗੇ।
ਖੇਡਾਂ ਤੇ ਚਮੜੇ ਦੇ ਸਾਮਾਨ
ਰਾਜੇਸ਼ ਖਰਬੰਦਾ ਚੇਅਰਮੈਨ, ਏਡੀਸੀ ਜਨਰਲ ਜਲੰਧਰ ਮੈਂਬਰ ਸਕੱਤਰ,ਦੀਪਕ ਚਾਵਲਾ (ਜੇਡੀ ਲੈਦਰ), ਗੌਰਵ ਸੂਦ (ਪ੍ਰਾਈਮ ਬਿਨੌਕਸ), ਹੀਰਾ ਲਾਲ ਵਰਮਾ (ਵਾਸੂ ਲੈਦਰ), ਮੁਕੁਲ ਵਰਮਾ (ਸਪੋਰਟਸ ਕਾਮ), ਮੁਨੀਸ਼ ਕੋਹਲ (ਸਪੋਰਟਸ ਸਿੰਡੀਕੇਟ), ਨਰੇਸ਼ ਸ਼ਰਮਾ (ਐਚਆਰ ਇੰਟਰਨੈਸ਼ਨਲ), ਨਰਿੰਦਰ ਸਿੰਘ (ਐਕਟਿਵ ਟੂਲਸ),ਨਿਤਿਨ ਕੋਹਲੀ (ਟ੍ਰੇਸਰ ਸ਼ੂਜ਼), ਪ੍ਰਾਣ ਚੱਢਾ ਯੂਨੀਵਰਸਲ ਸਪੋਰਟਸ), ਸੁਮੀਤ ਸ਼ਰਮਾ (ਫਿਲਿਪਸ ਇੰਟਰਨੈਸ਼ਨਲ) ਅਤੇ ਵਿਮਲ ਜੈਨ (ਐਮਕੋ ਇੰਡਸਟਰੀਜ਼) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਮਸ਼ੀਨ ਤੇ ਹੈਂਡ ਟੂਲ
ਚੇਅਰਮੈਨ ਅਸ਼ਵਨੀ ਕੁਮਾਰ (ਵਿਕਟਰ ਫੋਰਜਿੰਗਜ਼), ਮੈਂਬਰ ਸਕੱਤਰ ਏਡੀਸੀ ਜਨਰਲ (ਜਲੰਧਰ), ਬਿੰਨੀ ਗੁਪਤਾ (ਰੈਣੀ ਸਟ੍ਰਿਪਸ), ਹਨੀ ਸੇਠੀ (ਏਬੀਸਟੀਲ), ਜਗਦੀਪ ਸਿੰਘਲ (ਈਸਟਮੈਨ ਲੁਧਿਆਣਾ), ਮੇਜਰ ਸਿੰਘ (ਜੈਵੂ ਮਸ਼ੀਨਾਂ), ਨਰਿੰਦਰ ਸਿੰਘ ਸੱਗੂ, ਪੀਸੀ ਚੱਢਾ (ਬਾਮ ਫੋਰਜ ਲੁਧਿਆਣਾ), ਰਾਕੇਸ਼ ਗੁਪਤਾ (ਈਸਟਮੈਨ ਇੰਟਰਨੈਸ਼ਨਲ), ਰਿਸ਼ੀ ਰਾਜ ਸ਼ਰਮਾ (ਪ੍ਰੌਕਸਿਮਾ ਸਟੀਲ), ਐੱਸਸੀ ਰਲਹਨ (ਸ੍ਰੀ ਟੂਲਸ), ਸ਼ਰਦ ਅਗਰਵਾਲ (ਓਏਕੇ ਮੈਟਕਾਰਪ) ਅਤੇ ਤ੍ਰਿਲੋਚਨ ਸਿੰਘ (ਲੁਧਿਆਣਾ ਮਸ਼ੀਨ ਟੂਲਸ) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਫੂਡ ਪ੍ਰੋਸੈਸਿੰਗ ਤੇ ਡੇਅਰੀ
ਚੇਅਰਮੈਨ ਅਸ਼ੋਕ ਅਰੋੜਾ (ਐੱਲਟੀ ਫੂਡ ਦਾਵਤ ਚੌਲ), ਮੈਂਬਰ ਸਕੱਤਰ ਏਡੀਸੀ ਜਨਰਲ (ਅੰਮ੍ਰਿਤਸਰ), ਅਨੂਪ ਬੈਕਟਰ (ਜਲੰਧਰ), ਅਰਵਿੰਦਰ ਪਾਲ ਸਿੰਘ,(ਬਾਸਮਤੀ ਰਾਈਸ ਮਿੱਲਰਜ਼ ਐਸੋਸੀਏਸ਼ਨ), ਭਵਦੀਪ ਸਰਦਾਨਾ (ਸੁਖਜੀਤ ਸਟਾਰਚ ਕਪੂਰਥਲਾ), ਗੁਰਮੀਤ ਭਾਟੀਆ (ਅਜੂਨੀ ਟੈਕ), ਇਸ਼ਾਂਤ ਗੋਇਲ (ਏਪੀ ਰਿਫਾਇਨਰੀ), ਮਨਜੀਤ ਸਿੰਘ (ਬੌਨ ਬਰੈੱਡ), ਐੱਨਐੱਸ ਬਰਾੜ (ਪੈਗਰੋ ਫੂਡ), ਨਮੀਸ਼ ਗੁਪਤਾ (ਨਿਊਟ੍ਰੀਟੈਕ ਐਗਰੋ), ਸਮੀਰ ਮਿੱਤਲ (ਭਗਵਤੀ ਰਾਈਸ ਮਿੱਲ ਫਿਰੋਜ਼ਪੁਰ), ਸੰਦੀਪ ਗੋਇਲ (ਨੈਸਲੇ ਇੰਡੀਆ ਮੋਗਾ), ਸੁਮਿਤ ਅਗਰਵਾਲ (ਆਈਟੀਸੀ ਕਪੂਰਥਲਾ) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਸੈਰ-ਸਪਾਟਾ ਤੇ ਪ੍ਰਾਹੁਣਚਾਰੀ
ਚੇਅਰਮੈਨ ਗੁਰਜਿੰਦਰ ਸਿੰਘ (ਬੈਸਟ ਵੈਸਟਰਨ ਹੋਟਲਜ਼ ਅੰਮ੍ਰਿਤਸਰ), ਮੈਂਬਰ ਸਕੱਤਰ ਏਡੀਸੀ ਜਨਰਲ (ਅੰਮ੍ਰਿਤਸਰ), ਅਭਿਨਵ ਓਸਵਾਲ (ਜੈਲੋ ਰਿਐਲਟੀ ਲੁਧਿਆਣਾ),ਅਮਰਜੀਤ ਮਹਿਤਾ (ਪਦਮ ਗਰੁੱਪ ਬਠਿੰਡਾ), ਅਮਰਵੀਰ ਸਿੰਘ (ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਪੰਜਾਬ), ਅਮਰਿੰਦਰ ਚੋਪੜਾ (ਕਿੱਕਲ ਲਾਜ ਰੋਪੜ), ਏਪੀਐਸ ਚੱਠਾ (ਅੰਮ੍ਰਿਤਸਰ ਹੋਟਲ-ਰੈਸਟੋਰੈਂਟ ਐਸੋਸੀਏਸ਼ਨ), ਗੁਰਿੰਦਰ ਭੱਟੀ (ਜੀਬੀ ਰਿਐਲਟੀ), ਹਰਕੀਰਤ ਆਹਲੂਵਾਲੀਆ (ਸਿਟਰਸ ਕਾਉਂਟੀ), ਨਰੇਸ਼ ਅਗਰਵਾਲ (ਜੀਕੇ ਹੋਟਲਜ਼), ਪੁਨੀਤ ਮੱਕੜ (ਮੱਕੜ ਗਰੁੱਪ), ਰਜਨੀਸ਼ ਆਹੂਜਾ (ਹੋਟਲ ਆਗਾਜ਼ ਲੁਧਿਆਣਾ), ਸਿਮਰਦੀਪ ਸਿੰਘ (ਜੀਜੀਆਰ ਕਲੱਬ) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਭਾਰੀ ਮਸ਼ੀਨਰੀ
ਚੇਅਰਮੈਨ ਏਐੱਸ ਮਿੱਤਲ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਹੁਸ਼ਿਆਰਪੁਰ, ਮੈਂਬਰ ਸਕੱਤਰ ਏਡੀਸੀ(ਜੀ) ਹੁਸ਼ਿਆਰਪੁਰ, ਅਰੁਣ ਰਾਘਵ ਸਵਰਾਜ ਮਹਿੰਦਰਾ (ਮੁਹਾਲੀ), ਅਸ਼ੀਸ਼ ਗਰਗ (ਹੈਪੀ ਫੋਰਜਿੰਗਜ਼), ਬਲਦੇਵ ਸਿੰਘ ਅਮਰ (ਪੰਜਾਬ ਰਾਜ ਖੇਤੀਬਾੜੀ ਉਪਕਰਣ ਐਸੋਸੀਏਸ਼ਨ ਲੁਧਿਆਣਾ), ਬਲਜੀਤ ਸਿੰਘ (ਮੁਹਾਲੀ ਇੰਡਸਟਰੀਅਲ ਐਸੋਸੀਏਸ਼ਨ), ਗੁਰਸੇਵਕ ਸਿੰਘ ਮਠਾੜੂ (ਮਠਾਰੂ ਇੰਡਸਟਰੀ ਜੀਰਾ), ਹਰੀ ਸਿੰਘ (ਪ੍ਰੀਤ ਟਰੈਕਟਰ ਨਾਭਾ), ਹਰਮੀਤ ਸਿੰਘ (ਕਰਤਾਰ ਐਗਰੋ ਭਾਦਸੋਂ), ਜੇਪੀ ਖੰਨਾ (ਮੋਗਾ ਐਗਰੋ ਇੰਡਸਟਰੀ) ਐਸੋ.), ਮਲਕੀਤ ਸਿੰਘ (ਪਨੇਸਰ ਐਗਰੀਵਰਕਸ ਲੁਧਿਆਣਾ), ਸੁਖਵਿੰਦਰ ਸਿੰਘ (ਮਣਕੂ ਐਗਰੋਟੈਕ ਭਾਦਸੋਂ), ਉਪਕਾਰ ਸਿੰਘ ਆਹੂਜਾ (ਸੀਆਈਸੀਯੂ) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਫਰਨੀਚਰ ਤੇ ਪਲਾਈ ਉਦਯੋਗ
ਚੇਅਰਮੈਨ ਨਰੇਸ਼ ਤਿਵਾੜੀ (ਕੁਆਰੀ ਪੈਨਲ ਹੁਸ਼ਿਆਰਪੁਰ), ਮੈਂਬਰ ਸਕੱਤਰ ਏਡੀਸੀ ਜਨਰਲ (ਹੁਸ਼ਿਆਰਪੁਰ), ਅਜੈ ਸੇਤੀਆ (ਸੇਤੀਆ ਪੇਪਰ ਮਿੱਲ), ਅਨਿਲ ਸ਼ੁਕਲਾ,(ਜੇਕੇਪੀਐਲ ਪੈਕੇਜਿੰਗ ਲੁਧਿਆਣਾ), ਬੀਐਸ ਸੱਭਰਵਾਲ (ਸੈਂਚਰੀ ਪਲਾਈਵੁੱਡ ਹੁਸ਼ਿਆਰਪੁਰ),ਡੀਡੀ ਗਰਗ (ਏਪੀ ਪੇਪਰ, ਐਸਏਐਸ ਨਗਰ), ਗੋਪਾਲ ਬਾਂਸਲ (ਸਵੀਟਰੀ ਵੁਡਸ ਹੁਸ਼ਿਆਰਪੁਰ), ਹਰਵਿੰਦਰ ਸਿੰਘ (ਕੀਨੀਆ ਫਰਨੀਚਰ), ਇੰਦਰਜੀਤ ਸੋਹਲ (ਪਲਾਈਬੋਰਡ ਐਸੋਸੀਏਸ਼ਨ), ਜਤਿੰਦਰ ਸਿੰਘ (ਰੁਚੀਰਾ ਪੇਪਰਜ਼, ਰੋਪੜ), ਪਵਨ ਖੇਤਾਨ (ਕੁਆਂਟਮ ਪੇਪਰਜ਼ ਹੁਸ਼ਿਆਰਪੁਰ), ਪ੍ਰਮੋਦ ਲਾਂਬਾ (ਹਾਰਟਮੈਨ ਪੈਕੇਜਿੰਗ ਮੋਹਾਲੀ), ਰਾਜੀਵ ਸਿੰਗਲ (ਸਮਰਾਟ ਪਲਾਈਵੁੱਡ) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।





Comments