ਵਾਇਰਲ ਵੀਡੀਓ ਉਤੇ ਪਹਿਲੀ ਵਾਰ ਬੋਲੇ CM ਮਾਨ, ਦੇਖੋ ਕੀ ਕਿਹਾ...
- bhagattanya93
- Oct 23
- 1 min read
23/10/2025

ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਵਾਇਰਲ ਹੋ ਰਹੀ ਵੀਡੀਓ ਉਤੇ ਬੋਲੇ ਹਨ।
ਉਨ੍ਹਾਂ ਵਾਇਰਲ ਫੇਕ ਵੀਡੀਓ ਬਾਰੇ ਪੁੱਛੇ ਸਵਾਲ ਉਤੇ ਆਖਿਆ ਕਿ ਬੀਜੇਪੀ ਕੋਲ ਫੇਕ ਤੋਂ ਬਿਨਾਂ ਹੋਰ ਹੈ ਵੀ ਕੀ ਹੈ। ਦੱਸ ਦਈਏ ਭਾਜਪਾ ਇਸ ਵਾਇਰਲ ਵੀਡੀਓ ਉਤੇ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ।
ਆਪ ਦਾ ਦੋਸ਼ ਹੈ ਕਿ ਭਾਜਪਾ ਆਗੂ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ।
ਦੱਸ ਦਈਏ ਕਿ ਮੁਹਾਲੀ ਦੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਏਆਈ ਦੀ ਮਦਦ ਨਾਲ ਤਿਆਰ ਡੀਪ ਫੇਕ ਵੀਡੀਓ ਇੰਟਰਨੈੱਟ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ।ਆਮ ਆਦਮੀ ਪਾਰਟੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਏਆਈ ਡੀਪ ਫੇਕ ਵੀਡੀਓ ਸੱਜੇ-ਪੱਖੀ ਟਰੋਲਰਜ਼ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ। ਇਹ ਇੱਕ ਫ਼ਰਜ਼ੀ ਵੀਡੀਓ ਹੈ ਅਤੇ ਕੋਰਟ ਨੇ ਇਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।’’





Comments