ਵਧੀਆਂ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ, ਅਗਾਊਂ ਪਟੀਸ਼ਨ ਖ਼ਾਰਜ; ਜਾਣੋ ਵਜ੍ਹਾ
- bhagattanya93
- Jun 12
- 1 min read
12/06/2025

ਐਡੀਸ਼ਨਲ ਸੈਸ਼ਨ ਜੱਜ ਗੁਰਪ੍ਰੀਤ ਕੌਰ ਦੀ ਅਦਾਲਤ ਨੇ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਇਹ ਪਟੀਸ਼ਨ ਵਿਜੀਲੈਂਸ ਬਿਊਰੋ ਵਲੋਂ ਜਾਂਚ ਅਧੀਨ ਇਕ ਕਥਿਤ ਜ਼ਮੀਨ ਘੁਟਾਲੇ ਨਾਲ ਸਬੰਧਤ ਮਾਮਲੇ ’ਚ ਦਾਇਰ ਕੀਤੀ ਗਈ ਸੀ। ਅਦਾਲਤ ਨੇ ਇਹ ਕਹਿੰਦੇ ਹੋਏ ਪਟੀਸ਼ਨ ਰੱਦ ਕਰ ਦਿੱਤੀ ਕਿ ਵਿਜੀਲੈਂਸ ਬਿਊਰੋ ਦੇ ਡੀਐੱਸਪੀ ਵਿਨੋਦ ਸ਼ਰਮਾ ਨੇ ਆਪਣੇ ਬਿਆਨ ’ਚ ਸਪੱਸ਼ਟ ਕੀਤਾ ਕਿ ਆਸ਼ੂ ਨੂੰ ਹਾਲੇ ਤੱਕ ਇਸ ਮਾਮਲੇ ’ਚ ਨਾਮਜ਼ਦ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਛੇ ਜੂਨ ਨੂੰ ਐਡੀਸ਼ਨਲ ਸੈਸ਼ਨ ਜੱਜ ਜਸਪਿੰਦਰ ਸਿੰਘ ਦੇ ਵੈਕੇਸ਼ਨਲ ਬੈਂਚ ਨੇ ਆਸ਼ੂ ਨੂੰ 11 ਜੂਨ ਤੱਕ ਅਗਾਊਂ ਜ਼ਮਾਨਤ ਦਿੱਤੀ ਸੀ। ਸੁਣਵਾਈ ਦੌਰਾਨ ਸਾਬਕਾ ਮੰਤਰੀ ਵਲੋਂ ਪੇਸ਼ ਵਕੀਲਾਂ ਦੀ ਇਕ ਟੀਮ ਨੇ ਅਦਾਲਤ ਨੂੰ ਜ਼ਮਾਨਤ ਦੇਣ ਜਾਂ ਬਦਲਵੇਂ ਰੂਪ ਨਾਲ ਵਿਜੀਲੈਂਸ ਬਿਊਰੋ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਕਿ ਜੇਕਰ ਗ੍ਰਿਫ਼ਤਾਰੀ ਕਰਨੀ ਪਵੇ ਤਾਂ ਘੱਟੋ ਘੱਟ ਤਿੰਨ ਦਿਨ ਪਹਿਲਾਂ ਦਾ ਨੋਟਿਸ ਦਿੱਤਾ ਜਾਏ। ਜ਼ਿਲ੍ਹਾ ਅਟਾਰਨੀ ਪੁਨੀਤ ਜੱਗੀ, ਸਰਕਾਰੀ ਵਕੀਲ ਰਮਦੀਪ ਤੂਰ ਗਿੱਲ, ਮੋਨਿਕਾ ਗੁਪਤਾ, ਅਜੇ ਸਿੰਗਲਾ ਤੇ ਵਿਜੀਲੈਂਸ ਬਿਊਰੋ ’ਚ ਤਾਇਨਾਤ ਸਰਕਾਰੀ ਵਕੀਲ ਗੁਰਪ੍ਰੀਤ ਗ੍ਰੇਵਾਲ ਨੇ ਜ਼ੋਰਦਾਰ ਦਲੀਲ ਦਿੰਦੇ ਹੋਏ ਪਟੀਸ਼ਨ ਦਾ ਵਿਰੋਧ ਕੀਤਾ।

ਐੱਫਆਈਆਰ ਅੱਠ ਜਨਵਰੀ, 2025 ਨੂੰ ਥਾਣਾ ਡਵੀਜ਼ਨ ਨੰਬਰ ਪੰਜ ਲੁਧਿਆਣਾ ’ਚ ਦਰਜ ਕੀਤੀ ਗਈ ਸੀ, ਜਿਹੜੀ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਕਾਰਜਕਾਰੀ ਅਧਿਕਾਰੀ ਦੀ ਸ਼ਿਕਾਇਤ ’ਤੇ ਆਧਾਰਤ ਹੈ। ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਸੀ ਕਿ ਸਰਾਭਾ ਨਗਰ ਸਥਿਤ ਨਿਊ ਹਾਇਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਕਮੇਟੀ ਨੂੰ 4.7 ਏਕੜ ਜ਼ਮੀਨ ਵਿੱਦਿਅਕ ਮਕਸਦ ਨਾਲ ਕੰਟਰੋਲ ਦਰਾਂ ’ਤੇ ਅਲਾਟ ਕੀਤੀ ਗਈ ਸੀ, ਜਿਸ ਦਾ ਬਾਅਦ ’ਚ ਕਮਰਸ਼ੀਅਲ ਇਸਤੇਮਾਲ ਕੀਤਾ ਗਿਆ।





Comments