google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਾਢੇ 3 ਘੰਟੇ ਦਾ ਹੋਵੇਗਾ ਚੰਦਰ ਗ੍ਰਹਿਣ, ਸੂਤਕ ਕਾਲ 'ਚ ਬੰਦ ਰਹਿਣਗੇ ਮੰਦਰ

  • Aug 31, 2025
  • 2 min read

31/08/2025

ਚੰਦਰ ਗ੍ਰਹਿਣ 7 ਸਤੰਬਰ ਨੂੰ ਹੈ। ਇਸ ਤੋਂ 9 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਵੇਗਾ। ਰਾਤ 9:57 ਵਜੇ ਗ੍ਰਹਿਣ ਸ਼ੁਰੂ ਹੋਵੇਗਾ ਤੇ ਰਾਤ 1:27 ਵਜੇ ਤਕ ਜਾਰੀ ਰਹੇਗਾ। ਗ੍ਰਹਿਣ ਦਾ ਸਮਾਂ 3 ਘੰਟੇ 30 ਮਿੰਟ ਦਾ ਹੋਵੇਗਾ। ਦੇਸ਼ ਦੇ ਨਾਲ-ਨਾਲ ਇਹ ਗ੍ਰਹਿਣ ਏਸ਼ੀਆ, ਯੂਰਪ, ਅੰਟਾਰਕਟਿਕਾ, ਆਸਟ੍ਰੇਲੀਆ ਤੇ ਪ੍ਰਸ਼ਾਂਤ ਅਤੇ ਅਟਲਾਂਟਿਕ ਮਹਾਸਾਗਰ 'ਚ ਵੀ ਦੇਖਿਆ ਜਾ ਸਕੇਗਾ।


ਆਚਾਰੀਆ ਸ਼ਕਤੀਧਰ ਤ੍ਰਿਪਾਠੀ ਨੇ ਦੱਸਿਆ ਕਿ ਚੰਦਰ ਗ੍ਰਹਿਣ ਦਾ ਸੂਤਕ ਕਾਲ ਗ੍ਰਹਿਣ ਤੋਂ 9 ਘੰਟੇ ਪਹਿਲਾਂ ਲੱਗ ਜਾਵੇਗਾ ਤੇ ਮੰਦਰਾਂ ਦੇ ਕਿਵਾੜ ਵੀ ਬੰਦ ਕਰ ਦਿੱਤੇ ਜਾਣਗੇ। ਮਨਕਾਮੇਸ਼ਵਰ ਮੰਦਰ ਦੇ ਮਹੰਤ ਦੇਵਿਆ ਗਿਰੀ ਨੇ ਦੱਸਿਆ ਕਿ ਸਾਰਿਆਂ ਦੇ ਕਲਿਆਣ ਦੀ ਪ੍ਰਾਰਥਨਾ ਦੇ ਨਾਲ ਮੰਦਰ ਦੇ ਕਿਵਾੜ ਬੰਦ ਕੀਤੇ ਜਾਣਗੇ।


ਦੁਪਹਿਰ 12:57 ਵਜੇ ਮੰਦਰ ਦੇ ਕਿਵਾੜ ਬੰਦ ਹੋ ਜਾਣਗੇ। ਮਹਾਕਾਲ ਮੰਦਰ ਦੇ ਪ੍ਰਬੰਧਕ ਅਤੁਲ ਮਿਸ਼ਰਾ ਨੇ ਦੱਸਿਆ ਕਿ ਦੁਪਹਿਰ 'ਚ ਮਹਾਕਾਲ ਦੀ ਆਰਤੀ ਦੇ ਨਾਲ ਹੀ ਕਿਵਾੜ ਬੰਦ ਕਰ ਦਿੱਤੇ ਜਾਣਗੇ। 8 ਸਤੰਬਰ ਨੂੰ ਸਵੇਰੇ 5 ਵਜੇ ਮੰਦਰ ਦੇ ਕਿਵਾੜ ਖੋਲ੍ਹੇ ਜਾਣਗੇ।

ਹਨੂੰਮਾਨ ਸੇਤੂ ਮੰਦਰ ਦੇ ਆਚਾਰੀਆ ਚੰਦਰਕਾਂਤ ਨੇ ਦੱਸਿਆ ਕਿ 7 ਸਤੰਬਰ ਦੀ ਰਾਤ 9:57 ਵਜੇ ਗ੍ਰਹਿਣ ਦਾ ਸਪਰਸ਼ ਕਾਲ ਹੋਵੇਗਾ। ਰਾਤ 11:41 ਵਜੇ ਮੱਧਕਾਲ ਤੇ ਰਾਤ 1:27 ਵਜੇ ਮੋਕਸ਼ ਕਾਲ ਹੋਵੇਗਾ। ਮੰਦਰ 8 ਨੂੰ ਸਵੇਰੇ 5 ਵਜੇ ਮੰਦਰ ਦੇ ਸ਼ੁੱਧੀਕਰਨ ਨਾਲ ਦਰਸ਼ਨ ਸ਼ੁਰੂ ਕਰਨਗੇ। ਗ੍ਰਹਿਣ ਦੌਰਾਨ ਭਗਤਾਂ ਦਾ ਪ੍ਰਵੇਸ਼ ਨਹੀਂ ਹੋਵੇਗਾ।


ਆਚਾਰੀਆ ਐੱਸਐੱਸ ਨਾਗਪਾਲ ਨੇ ਦੱਸਿਆ ਕਿ ਚੰਦਰ ਗ੍ਰਹਿਣ ਦੇ ਦਿਨ ਸੂਤਕ ਕਾਲ ਦੌਰਾਨ ਕੁਝ ਵੀ ਖਾਣਾ-ਪੀਣਾ ਨਹੀਂ ਚਾਹੀਦਾ। ਘਰ ਵਿਚ ਰੱਖੇ ਖਾਣੇ ਦੇ ਸਾਮਾਨ 'ਚ ਕੁਸ਼ ਜਾਂ ਤੁਲਸੀ ਦੇ ਪੱਤੇ ਰੱਖਣੇ ਚਾਹੀਦੇ ਹਨ, ਤਾਂ ਜੋ ਖੁਰਾਕੀ ਸਮੱਗਰੀ ਅਸ਼ੁੱਧ ਨਾ ਹੋ ਜਾਵੇ। ਗਰੀਬਾਂ ਨੂੰ ਭੋਜਨ ਅਤੇ ਕੱਪੜੇ ਦਾਨ ਕਰਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ।


ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ

ਆਚਾਰੀਆ ਆਨੰਦ ਦੁਬੇ ਨੇ ਦੱਸਿਆ ਕਿ ਚੰਦਰ ਗ੍ਰਹਿਣ 'ਚ ਕਿਸੇ ਵੀ ਧਾਰਮਿਕ ਜਾਂ ਸ਼ੁਭ ਕਾਰਜ ਨਹੀਂ ਕਰਨੇ ਚਾਹੀਦੇ। ਚੰਦਰ ਗ੍ਰਹਿਣ ਦੌਰਾਨ ਦੇਵਤਾ ਜਾਂ ਪੌਦਿਆਂ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ। ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਚੰਦਰ ਗ੍ਰਹਿਣ ਦੌਰਾਨ ਕੈਂਚੀ, ਚਾਕੂ, ਸੂਈ ਦਾ ਉਪਯੋਗ ਕਰਨ ਤੋਂ ਬਚਣਾ ਚਾਹੀਦਾ ਹੈ।

ਗਰਭਵਤੀ ਨੂੰ ਗਾਂ ਦੇ ਗੋਬਰ ਜਾਂ ਗੇਰੂ ਦਾ ਪੇਟ 'ਤੇ ਲੇਪ ਲਾਉਣਾ ਨਚਾਹੀਦਾ ਹੈ। ਗ੍ਰਹਿਣ ਦੇਖਣ ਤੋਂ ਬਚਣਾ ਚਾਹੀਦਾ ਹੈ। ਗ੍ਰਹਿਣ ਕਾਲ 'ਚ ਭੋਜਨ ਜਾਂ ਪਾਣੀ ਦਾ ਸੇਵਨ ਨਾ ਕਰੋ। ਗ੍ਰਹਿਣ ਤੋਂ ਬਾਅਦ ਨਹਾਉਣਾ ਚਾਹੀਦਾ ਹੈ।

Comments


Logo-LudhianaPlusColorChange_edited.png
bottom of page