ਸਿਮਰਜੀਤ ਬੈਂਸ 'ਤੇ ਗੋਲੀ ਚੱਲਣ ਦੇ ਮਾਮਲੇ 'ਚ ਹੋ ਗਿਆ ਵੱਡਾ ਐਕਸ਼ਨ
- bhagattanya93
- Sep 15
- 1 min read
15/09/2025

ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ \‘ਤੇ ਬੀਤੇ ਦਿਨ ਗੋਲੀਆਂ ਚਲਾਉਣ ਦੇ ਮਾਮਲੇ ਨੇ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਹੁਣ ਇਸ ਮਾਮਲੇ \‘ਚ ਪੁਲਿਸ ਵੱਲੋਂ ਉਨ੍ਹਾਂ ਦੇ ਵੱਡੇ ਭਰਾ ਪਰਮਜੀਤ ਬੈਂਸ ਅਤੇ ਉਸ ਦੇ ਬੇਟੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ, ਇਹ ਫਾਇਰਿੰਗ ਪਰਿਵਾਰਕ ਜਾਇਦਾਦੀ ਵਿਵਾਦ ਦੇ ਚੱਲਦਿਆਂ ਹੋਈ। ਸਿਮਰਜੀਤ ਬੈਂਸ ਨੇ ਬਿਆਨ ਦਿੰਦੇ ਕਿਹਾ ਕਿ ਉਨ੍ਹਾਂ ਦਾ ਭਰਾ ਨਾਲ ਪ੍ਰਾਪਰਟੀ ਦਾ ਲੰਮਾ ਚੱਲ ਰਿਹਾ ਵਿਵਾਦ ਹੈ। ਉਹਨਾਂ ਨੇ ਦੱਸਿਆ ਕਿ 2023 ਵਿੱਚ ਕਾਰੋਬਾਰ ਦੀ ਵੰਡ ਹੋਈ ਸੀ ਪਰ ਇਸ ਤੋਂ ਬਾਅਦ ਵੀ ਪਰਮਜੀਤ ਨੇ ਕੋਰਟ ਵਿੱਚ ਕੇਸ ਲਾਇਆ, ਜੋ ਉਹ ਹਾਰ ਗਿਆ।
ਸਿਮਰਜੀਤ ਬੈਂਸ ਨੇ ਇਲਜ਼ਾਮ ਲਗਾਇਆ ਕਿ ਕੁਝ ਲੋਕ ਜਾਣਬੁੱਝ ਕੇ ਇਸ ਮਾਮਲੇ ਵਿੱਚ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਸਾਜ਼ਿਸ਼ ਵੱਡੇ ਭਰਾ ਪਰਮਜੀਤ ਅਤੇ ਉਸ ਦੇ ਬੇਟੇ ਵੱਲੋਂ ਰਚੀ ਗਈ ਸੀ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।





Comments