google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਗੋਲ਼ੀ ਚਲਾਉਣਾ ਵੱਡੀ ਸਾਜ਼ਿਸ਼ : ਅਮਿਤ ਸਿੰਘ ਰਾਠੀ

  • Dec 5, 2024
  • 2 min read

05/12/2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਖਸ਼ਿੰਦ ਗੁਰੂ ਸਾਹਿਬ ਦੇ ਦਰ ਤੇ ਲਗਾਈ ਸੇਵਾ ਉਹ ਤਨ ਮਨ ਨਾਲ ਭੁਗਤ ਰਹੇ ਹਨ। ਉਹਨਾਂ ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰਨਾ ਇੱਕ ਵੱਡੀ ਸਾਜ਼ਿਸ਼ ਦਿਖਾਈ ਦੇ ਰਹੀ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਸੁਖਬੀਰ ਸਿੰਘ ਬਾਦਲ ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।


ਅਮਿਤ ਸਿੰਘ ਰਾਠੀ ਨੇ ਕਿਹਾ ਗੁਰੂ ਸਾਹਿਬ ਖੁਦ ਬਖਸ਼ਣਹਾਰ ਹਨ ਅਤੇ ਸ ਸੁਖਬੀਰ ਸਿੰਘ ਬਾਦਲ ਨੂੰ ਗੁਰੂ ਸਾਹਿਬ ਨੇ ਇਸ ਹਮਲੇ ਵਿੱਚ ਆਪ ਹੱਥ ਦੇ ਕੇ ਰੱਖਿਆ ਹੈ ਅਤੇ ਉਹਨਾ ਨੇ ਇਹ ਵੀ ਕਿਹਾ ਕਿ ਦਰਬਾਰ ਸਾਹਿਬ ਅੰਦਰ ਗੋਲੀ ਚਲਾਉਣ ਵਾਲੇ ਇਸ ਨਰਾਇਣ ਸਿੰਘ ਚੌੜਾ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਤੇ ਇਸ ਤੇ ਸਖ਼ਤੀ ਵਰਤ ਕੇ ਸਾਜ਼ਿਸ਼ ਦਾ ਪਹਿਲਾ ਪਤਾ ਲਗਾਉਣਾ ਚਾਹੀਦਾ ਹੈ ਤਾ ਜੋ ਅਸਲੀਅਤ ਲੋਕਾਂ ਦੇ ਸਾਹਮਣੇ ਆ ਸਕੇ। ਅਮਤਿ ਸਿੰਘ ਨੇ ਭਗਵੰਤ ਮਾਨ ਸਰਕਾਰ,ਪੁਲਿਸ ਪ੍ਰਸ਼ਾਸਨ ਤੇ ਏਜੰਸੀਆਂ ਦੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਜਦੋਂ ਇਸ ਸ਼ਰਾਰਤੀ ਅਨਸਰ ਬਾਰੇ ਪਹਿਲਾਂ ਹੀ ਜਾਣਕਾਰੀ ਸੀ।ਤਾ ਉਸ ਨੂੰ ਤੁਰੰਤ ਪਹਿਲਾਂ ਹੀ ਗ੍ਰਿਫਤਾਰ ਕਿਉ ਨਹੀ ਕੀਤਾ ਗਿਆ।

ਉਹਨਾਂ ਭਗਵੰਤ ਮਾਨ ਸਰਕਾਰ ਦੀ ਮਾੜੀ ਸੁਰੱਖਿਆ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਅੱਜ ਇਸ ਆਪ ਸਰਕਾਰ ਦੇ ਰਾਜ ਵਿੱਚ ਕੋਈ ਵੀ ਵਿਆਕਤੀ ਸੁਰੱਖਿਅਤ ਦਿਖਾਈ ਨਹੀਂ ਦੇ ਰਿਹਾ। ਜਦੋਂ ਇੱਕ ਪੰਜਾਬ ਦੇ ਜ਼ਿੰਮੇਵਾਰ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸ਼ਰੇਆਮ ਗੋਲੀ ਚਲਾਈ ਜਾ ਸਕਦੀ ਹੈ। ਫਿਰ ਆਮ ਵਿਅਕਤੀ ਇਸ ਸਰਕਾਰ ਤੋ ਕੀ ਆਸ ਰੱਖ ਸਕਦਾ ਹੈ। ਉਹਨਾਂ ਦਰਬਾਰ ਸਾਹਿਬ ਅੰਦਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਨੂੰ ਸਾਜ਼ਿਸ਼ ਕਰਾਰ ਦਿੰਦਿਆਂ।ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਵੀ ਕਟਿਹਰੇ ਵਿੱਚ ਖੜਾਂ ਕਰਦਿਆਂ ਕਿਹਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਕੇ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ।


Comments


Logo-LudhianaPlusColorChange_edited.png
bottom of page