ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ Nita Ambani
- bhagattanya93
- May 27
- 1 min read
27/05/2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੀਤਾ ਅੰਬਾਨੀ ਨਤਮਸਤਕ ਹੋਏ। ਨੀਤਾ ਅੰਬਾਨੀ ਨੇ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਲਾਲ ਰੰਗ ਦੇ ਦੁਪੱਟੇ ਨਾਲ ਸਿਰ ਢੱਕਿਆ ਸੀ। ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ ਅਤੇ ਮੁੰਬਈ ਟੀਮ ਦੀ ਕਾਮਜਾਬੀ ਲਈ ਅਰਦਾਸ ਵੀ ਕੀਤੀ। ਰਿਲਾਇੰਸ ਫਾਊਂਡੇਸ਼ਨ ਦੇ ਚੇਅਰਪਰਸਨ ਅਤੇ ਮੁਕੇਸ਼ ਅੰਬਾਨੀ ਦੀ ਧਰਮਪਤਨੀ ਨੀਤਾ ਅੰਬਾਨੀ ਨੇ ਲੰਮਾ ਸਮਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੀਤ ਕੀਤਾ। ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨ ਏਅਰ ਪੋਰਟ ਤੋਂ ਨੀਤਾ ਅੰਬਾਨੀ ਕਾਰ ਰਾਹੀਂ ਗਲਿਆਰੇ ਵਿਚ ਪਹੁੰਚੇ ਅਤੇ ਸੂਚਨਾ ਕੇਂਦਰ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਬੰਧਕਾਂ ਨਾਲ ਨਤਮਸਤਕ ਹੋਣ ਲਈ ਪਰਿਕਰਮਾ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ। ਉਨ੍ਹਾਂ ਨੇ ਕੁਝ ਸਮਾਂ ਕੀਰਤਨ ਸਰਵਨ ਵੀ ਕੀਤਾ। ਇਸ ਤੋਂ ਪਹਿਲਾਂ 18 ਅਪ੍ਰੈਲ 2024 ਨੂੰ ਵੀ ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ।






Comments