ਸਮਾਜ ਸੇਵੀ ਦਰਸ਼ਨ ਲਾਲ ਬਵੇਜਾ ਨੇ ਭਾਰਤ - ਪਾਕ ਯੁੱਧ ਵਿਰਾਮ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ
- Ludhiana Plus
- May 10
- 1 min read
ਲੁਧਿਆਣਾ 10, ਮਈ

ਪ੍ਰਮੁੱਖ ਸੰਸਥਾ ਬਾਲ ਗੋਪਾਲ ਗਊਸ਼ਾਲਾ, ਪਕਸ਼ੀ ਸੇਵਾ ਸੋਸਾਇਟੀ ਦੇ ਚੇਅਰਮੈਨ ਅਤੇ ਗਊ ਸੇਵਾ ਕਮਿਸ਼ਨ ਦੇ ਪ੍ਰਮੁੱਖ ਮੈਂਬਰ ਸਮਾਜ ਸੇਵੀ ਦਰਸ਼ਨ ਲਾਲ ਬਵੇਜਾ ਨੇ ਅੱਜ ਇਥੇ ਇਕ ਬਿਆਨ ਵਿੱਚ ਭਾਰਤ ਪਾਕ ਯੁੱਧ ਸੀਜਫਾਇਰ ਦੇ ਲਈ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਇੱਕ ਬਿਆਨ ਵਿੱਚ ਬਵੇਜਾ ਨੇ ਕਿਹਾ ਕਿ ਇਹ ਸਾਡੀ ਫੌਜ ਦੀ ਤਾਕਤ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਸਾਹਮਣੇ ਘੁਟਨੇ ਟੇਕ ਦਿੱਤੇ ਹਨ। ਉਹਨਾਂ ਕਿਹਾ ਕਿ ਹੁਣ ਪਾਕਿਸਤਾਨ ਨੇ ਅੱਤਵਾਦ ਨੂੰ ਜੇਕਰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸਫਾਇਆ ਹੋਣਾ ਪੱਕਾ ਹੈ। ਦਰਸ਼ਨ ਨਾਲ ਬਵੇਜਾ ਨੇ ਇੱਕ ਵਾਰ ਫੇਰ ਯੁੱਧ ਵਿਰਾਮ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।
Comments