ਸਰਕਾਰਾਂ ਨੇ ਨਹੀਂ ਦਿੱਤਾ ਕੋਈ ਸਾਥ, ਇਨਸਾਫ਼ ਲਈ ਵਿਲਕਦਾ ਫ਼ਿਰ ਰਿਹਾ ਹਾਂ ਮੈਂ : ਬਲਕੌਰ ਸਿੰਘ
- Jan 22, 2024
- 2 min read
22/01/2024
ਸਿੱਧੂ ਮੂਸਵਾਲਾ ਦੀ ਹਵੇਲੀ ਹਰ ਐਤਵਾਰ ਸਿੱਧੂ ਦੇ ਪ੍ਰਸ਼ੰਸਕ ਆਉਂਦੇ ਹਨ। ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਸਿੱਧੂ ਦੇ ਮਾਮਲੇ ‘ਚ ਇਨਸਾਫ਼ ਦਿਵਾਉਣ ਲਈ ਕੋਈ ਸਾਥ ਨਹੀਂ ਦਿੱਤਾ। ਇਨਸਾਫ਼ ਲੈਣ ਲਈ ਦਰ ਦਰ ਜਾ ਕੇ ਵਿਲਕ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅਦਾਲਤਾਂ ਵਿੱਚ ਹੁਣ ਮੁਲਜ਼ਮ ਵੀ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਡਿਸਚਾਰਜ ਕਰਨ ਦੀਆਂ ਅਰਜ਼ੀਆਂ ਲਗਾਉਣ ਲੱਗ ਗਏ ਹਨ। ਇਹ ਗੈਂਗਸਟਰਵਾਦ ਸਾਰੀ ਰਾਜਨੀਤਿਕਾਂ ਦੀ ਮਿਲੀਭੁਗਤ ਕਾਰਨ ਹੈ, ਇਨ੍ਹਾਂ ਦੇ ਬਿਨਾ ਗੈਂਗਸਟਰਵਾਦ ਨਹੀਂ।
ਲਾਰੈਂਸ ਵੱਲੋਂ ਕਸਟੱਡੀ ਦੌਰਾਨ ਵੀਡੀਓ ਬਣਾਈ ਜਾਂਦੀ ਹੈ ਜਿਹੜੀ ਲੰਬਾ ਸਮਾਂ ਸੋਸ਼ਲ ’ਤੇ ਚੱਲਦੀ ਰਹੀ। ਹਾਈਕੋਰਟ ਵੱਲੋਂ ਜਦ ਕਿਹਾ ਕਿ ਇਹ ਵੀਡੀਓ ਯੂਥ ਨੂੰ ਗੁੰਮਰਾਹ ਕਰਨ ਵਾਲੀ ਹੈ ਅਤੇ ਦੇਸ਼ ਦੇ ਰਾਸ਼ਟਰੀ ਹਿੱਤਾਂ ਦੇ ਖ਼ਿਲਾਫ਼ ਹੈ, ਇਸ ਨੂੰ ਯੂ ਟਿਊਬ ਤੋਂ ਹਟਾਇਆ ਜਾਵੇ। ਹੁਣ ਇਸ ਨੂੰ ਯੂ ਟਿਊਬ ਤੋਂ ਹਟਾ ਦਿੱਤਾ ਗਿਆ। ਇਸ ਤੋਂ ਪਹਿਲਾਂ ਰੀਲਾਂ ਬਣਾ ਦਿੱਤੀਆਂ ਗਈਆਂ। ਕੋਰਟ ਦਾ ਫ਼ੈਸਲਾ ਲਾਗੂ ਕਰਨਾ ਸੀ ਤੇ ਕਰ ਦਿੱਤਾ।
ਸਰਕਾਰ ਨਹੀਂ ਤਾਂ ਕਹਿ ਦੇਵੇ ਕਿ ਗੈਂਗਸਟਰ ਬੀ ਟੀਮ ਹੈ। ਅਦਾਲਤ ਇੱਕ ਉਪਰ ਵੀ ਚੱਲਦੀ ਹੈ ਉਸ ਤੋਂ ਨਹੀਂ ਬਚ ਸਕਦੇ। ਉਨ੍ਹਾਂ ਫ਼ਿਰ ਕਿਹਾ ਕਿ ਮੇਰਾ ਕੀ ਕਸੂਰ ਸੀ ਛੋਟੇ-ਛੋਟੇ ਕੰਮ ਕਰਕੇ ਬੱਚੇ ਨੂੰ ਪੜ੍ਹਾਇਆ। ਇੱਕ ਜੁਆਕ ਦੁਨੀਆ ਦੇ ਨਕਸ਼ੇ ’ਤੇ ਚਮਕਿਆ ਪਰ ਝੱਲਿਆ ਨਾ ਗਿਆ। ਉਹ ਕੌਮ ਦਾ ਸੀ। ਜਦੋਂ ਤੱਕ ਇਨ੍ਹਾਂ ਗੈਂਗਸਟਰਾਂ ਨੂੰ ਵਰਤਿਆ ਜਾਂਦਾ ਹੈ ਉਦੋਂ ਤੱਕ ਵਰਤ ਰਹੇ ਹੋ। ਗੈਂਗਸਟਰਾਂ ਦੀਆਂ ਵੀਡੀਓ ਨੂੰ ਹੁੱਬ ਕੇ ਚਲਾਈਆਂ ਜਾ ਰਹੀਆਂ ਹਨ, ਪਰ ਸਿੱਧੂ ਦੇ ਐਸਵਾਈਐਲ ਨੂੰ ਬੈਨ ਕਰ ਦਿੱਤਾ। ਇਹ ਸਰਕਾਰਾਂ ਹੁਣ ਵੱਖ-ਵੱਖ ਰੂਪ ਬਣਾ ਕੇ ਆਉਣਗੀਆਂ ਇਸ ਲਈ ਅੱਜ ਵਿਲਕ ਰਿਹਾ। ਸਾਰੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਆਪਣੇ ਆਪ ਵਿੱਚ ਕੁੱਝ ਨਹੀਂ। ਇਹ ਸਾਡੇ ਰਾਜਨੀਤਿਕਾਂ ਨੇ ਸਿਰ ’ਤੇ ਚੜ੍ਹਾ ਰੱਖਿਆ ਹੈ। ਇਹ ਗੈਂਗਸਟਰ ਰਾਜਨੀਤਿਕਾਂ ਦੀ ਮਿਲੀਭੁਗਤ ਤੋਂ ਬਿਨਾ ਕੁੱਝ ਨਹੀਂ ਕੀਤਾ। ਹਰ ਜਗ੍ਹਾ ਦੁੱਖੜੇ ਰੋਏ। ਵਿਧਾਨ ਸਭਾ ’ਚ ਗਿਆ, ਮੁੱਖ ਮੰਤਰੀ ਮਾਨਸਾ ’ਚ ਇੱਥੇ ਆਏ ਉਥੇ ਉਨ੍ਹਾਂ ਨਾਲ ਮਿਲਾਇਆ ਵੀ ਨਹੀਂ ਗਿਆ। ਜੇਕਰ ਕਿਤੇ ਵੋਟਾਂ ’ਚ ਚਲਿਆ ਗਿਆ ਫ਼ਿਰ ਕਹਿਣਗੇ ਰਾਜਨੀਤੀ ਕਰਦੇ ਹਨ। ਅਸੀਂ ਰਾਜਨੀਤੀ ਕਿਉਂ ਨਾ ਕਰੀਏ।






Comments