ਹਸਪਤਾਲਾਂ ’ਚ ਸਾਫ਼-ਸਫਾਈ ਮਗਰੋਂ ਵੀ ਸਿੰਕ ’ਚ ਲੁਕੇ ਹੁੰਦੇ ਹਨ ਖ਼ਤਰਨਾਕ ਬੈਕਟੀਰੀਆ, ਇਨਫੈਕਸ਼ਨ ਵਧਾਉਣ ’ਚ ਨਿਭਾਉਂਦੇ ਹਨ ਵੱਡੀ ਭੂਮਿਕਾ
- Ludhiana Plus
- Feb 15
- 2 min read
15/02/2025

ਹਸਪਤਾਲਾਂ ’ਚ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਪਰ ਖੋਜ ’ਚ ਪਤਾ ਲੱਗਾ ਹੈ ਕਿ ਚੰਗੀ ਤਰ੍ਹਾਂ ਸਫ਼ਾਈ ਦੇ ਬਾਵਜੂਦ ਸਿੰਕ ਪਾਈਪਾਂ ’ਚ ਖ਼ਤਰਨਾਕ ਬੈਕਟੀਰੀਆ ਲੁਕੇ ਹੁੰਦੇ ਹਨ। ਇਹ ਸਿਹਤ ਸੇਵਾ ਨਾਲ ਜੁੜੇ ਇਨਫੈਕਸ਼ਨ (ਐੱਚਏਆਈ) ਨੂੰ ਵਧਾਉਣ ’ਚ ਵੱਡੀ ਭੂਮਿਕਾ ਨਿਭਾ ਰਹੇ ਹਨ। ਐੱਚਏਆਈ ਉਨ੍ਹਾਂ ’ਚ ਜ਼ਿਆਦਾ ਫੈਲਦਾ ਹੈ, ਜਿਨ੍ਹਾਂ ਦੀ ਪ੍ਰਤੀਰੋਕੂ ਸਮਰੱਥਾ ਬਹੁਤ ਕਮਜ਼ੋਰ ਹੁੰਦੀ ਹੈ। ਕੁਝ ਹਸਪਤਾਲਾਂ ’ਚ ਸਫ਼ਾਈ ਦੇ ਨਿਯਮਾਂ ਦੀ ਸਹੀ ਨਾਲ ਪਾਲਣਾ ਨਾ ਕਰਨ ਨਾਲ ਵੀ ਸਮੱਸਿਆ ਗੰਭੀਰ ਹੋ ਰਹੀ ਹੈ। ਇਹ ਅਧਿਐਨ ਫਰੰਟੀਅਰਸ ਇਨ ਮਾਇਕ੍ਰੋਬਾਇਓਲਾਜੀ ’ਚ ਛਪਿਆ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਇਹ ਦੁਨੀਆ ਭਰ ’ਚ ਪਰੇਸ਼ਾਨੀ ਦਾ ਸਬੱਬ ਬਣ ਚੁੱਕਾ ਹੈ ਤੇ ਹਸਪਤਾਲਾਂ ਦੇ ਕੁੱਲ ਬਜਟ ਦਾ ਲਗਪਗ ਛੇ ਫ਼ੀਸਦੀ ਹਿੱਸਾ ਇਸੇ ’ਤੇ ਖ਼ਰਚ ਹੋ ਜਾਂਦਾ ਹੈ। ਐਂਟੀਬਾਇਓਟਿਕ ਦਾ ਜ਼ਿਆਦਾ ਇਸਤੇਮਾਲ ਵੀ ਸਮੱਸਿਆ ਨੂੰ ਵਧਾਉਂਦਾ ਹੈ ਕਿਉਂਕਿ ਇਸ ਨਾਲ ਕੁਝ ਬੈਕਟੀਰੀਆ ਦਵਾਈਆਂਦੇ ਪ੍ਰਤੀ ਪ੍ਰਤੀਰੋਕੂ ਹੋ ਜਾਂਦੇ ਹਨ।ਜਦੋਂ ਇਹ ਜੀਨ ਇਕ ਤੋਂ ਦੂਜੇ ਬੈਕਟੀਰੀਆ ’ਚ ਟਰਾਂਸਫਰ ਹੋ ਜਾਂਦੇ ਹਨ, ਤਾਂ ਨਵੀਂ ਬਿਮਾਰੀ ਪੈਦਾ ਹੋਣ ਦਾ ਸ਼ੱਕ ਵਧਦਾ ਹੈ।
ਬੈਲੇਰਿਕ ਆਈਲੈਂਡਸ ਯੂਨੀਵਰਸਿਟੀ ਦੀ ਪ੍ਰੋਫੈਸਰ ਮਾਰਗਰੀਟਾ ਗੋਮਿਲਾ ਨੇ ਕਿਹਾ ਕਿ ਸਿੰਕ ਪਾਈਪਾਂ ’ਚ ਬੈਕਟੀਰੀਆ ਦੀ ਆਬਾਦੀ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਭਾਵੇਂ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਸਫ਼ਾਈ ਕਰ ਲਓ। ਸਿੰਕ ਤੇ ਉਨ੍ਹਾਂ ਦੀਆਂ ਪਾਈਪਾਂ ਜਾਂ ਨਾਲੀਆਂ ਨੂੰ ਨਿਯਮਤ ਰੂਪ ਨਾਲ ਬਲੀਚ, ਕੈਮੀਕਲ ਤੇ ਭਾਫ਼ ਨਾਲ ਸਾਫ਼ ਕੀਤਾ ਜਾਂਦਾ ਹੈ। ਕੁਝ ਦਿਨਾਂ ’ਚ ਲਗਾਤਾਰ ਸਫ਼ਾਈ ਮੁਹਿੰਮ ਜਾਰੀ ਰਹਿੰਦੀ ਹੈ। ਇਸਦੇ ਇਲਾਵਾ ਸਾਲ ’ਚ ਇਕ ਵਾਰੀ ਪਾਈਪਾਂ ਨੂੰ ਘੱਟ ਤਾਪਮਾਨ ’ਤੇ ਹਾਈਪਰਕਲੋਰੀਨੀਕ੍ਰਿਤ ਕੀਤਾ ਜਾਂਦਾ ਹੈ। ਬਾਵਜੂਦ ਇਸਦੇ ਪਾਈਪਾਂ ’ਚ ਕੁੱਲ 67 ਤਰ੍ਹਾਂ ਦੇ ਬੈਕਟੀਰੀਆ ਮਿਲੇ।
ਸਭ ਤੋਂ ਜ਼ਿਆਦਾ ਬੈਕਟੀਰੀਆ ਜਨਰਲ ਮੈਡੀਸਨ ਤੇ ਆਈਸੀਯੂ ’ਚ ਮਿਲੇ, ਜਦਕਿ ਸਭ ਤੋਂ ਘੱਟ ਮਾਈਕ੍ਰੋਬਾਇਓਲਾਜੀ ਲੈਬ ’ਚ ਪਾਏ ਗਏ। ਆਈਸੀਯੂ ਦੇ ਨਵੇਂ ਵਾਰਡ ’ਚ ਵੀ ਬੈਕਟੀਰੀਆ ਦੀ ਵਿਭਿੰਨਤਾ ਜ਼ਿਆਦਾ ਸੀ। ਇਸ ਵਿਚ ਮੁੱਖ ਰੂਪ ਨਾਲ ਸਟੈਨੋਟ੍ਰੋਫੋਮੋਨਾਸ ਤੇ ਸਯੂਡੋਮੋਨਾਸ ਏਰੂਗਿਨੋਸਾ ਨਾਂ ਦੇ ਬੈਕਟੀਰੀਆ ਪਾਏ ਗਏ, ਜਿਹੜੇ ਨਿਮੋਨੀਆ ਤੇ ਸੈਪਸਿਸ ਵਰਗੀਆਂ ਬਿਮਾਰੀਆਂ ਫੈਲਾ ਸਕਦੇ ਹਨ।





Comments