ਜ਼ਿਮਨੀ ਚੋਣ ਵਿੱਚ ਜਿੱਤ ਨੂੰ ਲੈ ਕੇ ਕਈ ਲੀਡਰਾਂ ਦੇ ਆਏ ਬਿਆਨ
- bhagattanya93
- Jun 10
- 2 min read
ਲੁਧਿਆਣਾ 10 ਜੂਨ, 2025

ਲੁਧਿਆਣਾ ਵੈਸਟ ਉਪ ਚੋਣ ਲਈ ਆਮ ਆਦਮੀ ਪਾਰਟੀ ਦਾ ਪ੍ਰਚਾਰ ਸ਼ਿਖਰਾਂ ਤੇ ਪਹੁੰਚ ਚੁੱਕਿਆ ਹੈ। ਆਮ ਆਦਮੀ ਪਾਰਟੀ ਯੂਥ ਵਿੰਗ ਨੇ ਵੀ ਚੋਣ ਪ੍ਰਚਾਰ ਲਈ ਆਪਣੀ ਕਮਰ ਕਸ ਲਈ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਡੀਆ, ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਪੰਜਾਬ ਡਿਵੈਲਪਮੈਂਟ ਬੋਰਡ ਅਤੇ ਮਨਜਿੰਦਰ ਸਿੰਘ ਲਾਲਪੁਰਾ ਦੀ ਨਿਗਰਾਨੀ ਹੇਠ ਯੂਥ ਵਿੰਗ ਦੇ ਵਰਕਰਾਂ ਨੇ ਲੁਧਿਆਣਾ ਪੱਛਮ ਦੇ 20 ਪੁਆਇੰਟ ਸ਼ਨਾਖਤ ਕੀਤੇ ਹਨ, ਜਿੱਥੇ ਹਰ ਰੋਜ਼ ਵਰਕਰ ਜਾ ਕੇ ਲੋਕਾਂ ਨੂੰ ਪਾਰਟੀ ਨੂੰ ਵੋਟ ਦੇਣ ਲਈ ਲਾਮਬੰਦ ਕਰਨਗੇ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਸੰਧੂ ਐਕਟਿੰਗ ਪ੍ਰਧਾਨ ਲੁਧਿਆਣਾ ਯੂਥ ਵਿੰਗ ਅਤੇ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ ਯੂਥ ਕੁਆਰਡੀਨੇਟਰ ਹਲਕਾ ਪੱਛਮ ਨੇ ਦੱਸਿਆ ਕਿ ਉਮੀਦਵਾਰ ਸੰਜੀਵ ਅਰੋੜਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਪਾਰਟੀ ਵਰਕਰ ਪੂਰੇ ਜੋਸ਼ ਵਿੱਚ ਹਨ। ਇਹਨਾਂ ਦੋਹਾਂ ਲੀਡਰਾਂ ਨੇ ਦਾਵਾ ਕੀਤਾ ਕਿ ਪਾਰਟੀ ਉਮੀਦਵਾਰ ਘੱਟੋ ਘੱਟ 25 ਹਜਾਰ ਵੋਟਾਂ ਦੇ ਫਰਕ ਨਾਲ ਜੇਤੂ ਬਣਾਇਆ ਜਾਵੇਗਾ। ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ ਨੇ ਕਿਹਾ ਕਿ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਤੋਂ ਟੁੱਟ ਕੇ ਵੱਡੇ ਵੱਡੇ ਲੀਡਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ, ਇਸ ਨਾਲ ਪਾਰਟੀ ਦੀ ਪਾਪੂਲੈਰਿਟੀ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੂਜੀਆਂ ਪਾਰਟੀਆਂ ਦੇ ਕਈ ਕੌਂਸਲਰ ਜਾਂ ਵਾਰਡ ਇੰਚਾਰਜ ਅਤੇ ਹੋਰ ਲੀਡਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਤਿਆਰ ਬੈਠੇ ਹਨ। ਕਾਕਾ ਮਾਛੀਵਾੜਾ ਨੇ ਦੱਸਿਆ ਕਿ ਸੰਜੀਵ ਅਰੋੜਾ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਲੋਕਾਂ ਦੀ ਸੇਵਾ ਵਿੱਚ ਜੁੱਟ ਜਾਣਗੇ ਅਤੇ ਪੰਜਾਬ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ। ਉਹਨਾਂ ਕਿਹਾ ਕਿ ਅਜਿਹੇ ਉਮੀਦਵਾਰਾਂ ਉੱਤੇ ਪਾਰਟੀ ਨੂੰ ਮਾਨ ਹੈ। ਉਹਨਾਂ ਨੇ ਸਮੂਹ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ 19 ਜੂਨ ਨੂੰ ਵੋਟਾਂ ਪਵਾਉਣ ਲਈ ਦਿਨ ਰਾਤ ਮਿਹਨਤ ਕਰਨ ਅਤੇ ਸੰਜੀਵ ਅਰੋੜਾ ਜੀ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਕਰਨ ।





Comments